ਸੁਪਰੀਮ ਕੋਰਟ ਨੇ ਅਰਨਬ ਗੋਸਵਾਮੀ ਨੂੰ ਹਾਈ ਕੋਰਟ ਜਾਣ ਲਈ ਕਿਹਾ

ਨਵੀਂ ਦਿੱਲੀ, 15 ਅਕਤੂਬਰ

ਸੁਪਰੀਮ ਕੋਰਟ ਨੇ ਰਿਪਬਲਿਕ ਮੀਡੀਆ ਗਰੁੱਪ ਨੂੰ ਟੀਆਰਪੀ ਘਪਲੇ ਸਬੰਧੀ ਸਬੰਧੀ ਜਾਰੀ ਸੰਮਨ ਖ਼ਿਲਾਫ਼ ਬੰਬੇ ਹਾਈ ਕੋਰਟ ਵਿੱਚ ਜਾਣ ਲਈ ਕਿਹਾ ਹੈ। ਸੁਪਰੀਮ ਕੋਰਟ ਨੇ ਵੀਰਵਾਰ ਨੂੰ ਮੁੰਬਈ ਪੁਲੀਸ ਵੱਲੋਂ ਜਾਰੀ ਸੰਮਨ ਵਿਰੁੱਧ ਰਿਪਬਲਿਕ ਟੀਵੀ ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ ਦੀ ਪਟੀਸ਼ਨ ’ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਨੇ ਪਟੀਸ਼ਨਰ ਨੂੰ ਕਿਹਾ, “ ਪਹਿਲਾਂ ਤੁਸੀਂ ਬੰਬੇ ਹਾਈ ਕੋਰਟ ਜਾਓ।’

ਸੁਪਰਮੀ ਕਰੋਟ ਨੇ ਕਿਹਾ ਕਿ ਤੁਸੀਂ ਐਨੀ ਦੂਰ ਦਿੱਲੀ ਆ ਗੲੇ ਜਦ ਕਿ ਪਬਲਿਕ ਟੀਵੀ ਦੇ ਵਰਲੀ ਸਥਿਤ ਦਫ਼ਤਰ ਕੋਲ ਹੀ ਤਾਂ ਹਾਈ ਕੋਰਟ ਹੈ। ਪਹਿਲਾਂ ਉਥੇ ਜਾਣਾ ਚਾਹੀਦਾ ਸੀ।

Leave a Reply

Your email address will not be published. Required fields are marked *