‘ਆਪ’ ‘ਚ ਸ਼ਾਮਲ ਹੋਏ ਉੱਘੇ ਸਮਾਜ ਸੇਵੀ ਅਤੇ ਸਾਬਕਾ ਅਧਿਕਾਰੀ ਸਵਰਨ ਸਿੰਘ ਸੈਂਪਲਾ

ਚੰਡੀਗੜ, 16 ਅਕਤੂਬਰ (ਪੋਸਟ ਬਿਊਰੋ):ਸਾਬਕਾ ਆਈ.ਆਰ.ਐਸ. ਅਧਿਕਾਰੀ ਅਤੇ ਉੱਘੇ ਸਮਾਜ ਸੇਵੀ ਸਵਰਨ ਸਿੰਘ ਸੈਂਪਲਾ ਆਮ ਆਦਮੀ ਪਾਰਟੀ (ਆਪ) ‘ਚ ਸ਼ਾਮਲ ਹੋ ਗਏ ਹਨ।ਸ਼ੁੱਕਰਵਾਰ ਨੂੰ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ, ਸੂਬਾ ਖ਼ਜ਼ਾਨਚੀ ਮੈਡਮ ਨੀਨਾ ਮਿੱਤਲ, ਡਾ. ਚਰਨਜੀਤ ਸਿੰਘ ਚੰਨੀ (ਚਮਕੌਰ ਸਾਹਿਬ) ਨੇ ਸਵਰਨ ਸਿੰਘ ਸੈਂਪਲਾ ਦੀ ਰਸਮੀ ਤੌਰ `ਤੇ ਆਮ ਆਦਮੀ ਪਾਰਟੀ `ਚ ਸ਼ਮੂਲੀਅਤ ਕਰਵਾਈ।
ਹਰਪਾਲ ਸਿੰਘ ਚੀਮਾ ਨੇ ਸੈਂਪਲਾ ਦਾ ਸਵਾਗਤ ਕਰਦਿਆਂ ਕਿਹਾ ਕਿ ਇੱਕ ਸਮਾਜ ਸੇਵੀ, ਇਮਾਨਦਾਰ ਅਤੇ ਤਜਰਬੇਕਾਰ ਸੇਵਾ ਮੁਕਤ ਅਧਿਕਾਰੀ ਦੀ ਆਮਦ ਨਾਲ ਪਾਰਟੀ ਨੂੰ ਚਮਕੌਰ ਸਾਹਿਬ ਸਮੇਤ ਪੂਰੇ ਇਲਾਕੇ `ਚ ਮਜ਼ਬੂਤੀ ਮਿਲੇਗੀ।

Leave a Reply

Your email address will not be published.