ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸਰਕਾਰ ਅਤੇ ਪੁਲਸ ਉੱਤੇ ਗੰਭੀਰ ਦੋਸ਼ ਲਾਏ

ਪਠਾਨਕੋਟ, 16 ਅਕਤੂਬਰ, (ਪੋਸਟ ਬਿਊਰੋ)- ਪੰਜਾਬ ਭਾਜਪਾਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅੱਜ ਪਠਾਨਕੋਟ ਵਿੱਚ ਪ੍ਰੈੱਸ ਕਾਨਫਰੰਸ ਕਰ ਕੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਸ ਉੱਤੇ ਗੰਭੀਰ ਦੋਸ਼ ਲਾਏ ਹਨ।
ਇਸ ਮੌਕੇ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਉੱਤੇ ਹੋਏ ਹਮਲੇ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਿਹੜਾ ਬਿਆਨ ਦਿੱਤਾ, ਉਹ ਸੱਚਾਈਤੋਂ ਕੋਹਾਂ ਦੂਰ ਤੇ ਸਰਾਸਰ ਝੂਠ ਹੈ। ਉਨ੍ਹਾਂ ਕਿਹਾ ਕਿ 12 ਅਕਤੂਬਰ ਨੂੰ ਜਲੰਧਰ ਵਿੱਚ ਹੋਈ ਮੀਟਿੰਗ ਵੇਲੇ 25-30 ਪੁਲਿਸ ਵਾਲੇ ਮੌਜੂਦ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਹੀ ਭਾਜਪਾ ਉੱਤੇ ਹਮਲਾ ਕਰਵਾ ਰਹੀ ਹੈ ਤੇ ਅੰਮ੍ਰਿਤਸਰ ਵਿੱਚ ਕਾਂਗਰਸ ਨੇ ਭਾਜਪਾ ਦੇ ਦਫ਼ਤਰ ਨੂੰ ਤਾਲਾ ਲਾ ਦਿੱਤਾ ਤੇ ਲੁਧਿਆਣਾ ਵਿੱਚ ਪੁਤਲਾ ਸਾੜਿਆ ਹੈ। ਸ਼ਰਮਾ ਨੇ ਕਿਹਾ ਕਿ ਜਦੋਂ12 ਅਕਤੂਬਰ ਨੂੰ ਜਲੰਧਰ ਦੀ ਮੀਟਿੰਗ ਦੇ ਬਾਅਦ ਉਹ ਚੱਲੇ ਤਾਂ ਕੁਝ ਲੋਕ ਇੱਕ ਇਨੋਵਾ ਕਾਰ ਵਿੱਚ ਉਨ੍ਹਾ ਦਾ ਪਿੱਛਾ ਕਰ ਰਹੇ ਸਨ ਅਤੇ ਉਨ੍ਹਾਂ ਕੋਲ ਪਿੱਛਾ ਕਰਨ ਵਾਲੀ ਕਾਰ ਦਾ ਨੰਬਰ ਵੀ ਹੈ, ਪਰ ਉਹ ਚਾਹੁੰਦੇ ਹਨ ਕਿ ਪੁਲਿਸ ਢੁਕਵੀਂ ਜਾਂਚ ਕਰੇ। ਉਨ੍ਹਾਂ ਕਿਹਾ ਕਿ ਪਿੱਛਾ ਕਰਨ ਵਾਲਿਆਂ ਵਿੱਚੋਂ ਇੱਕ ਜਣਾ ਲਾਈਵ ਸੀ ਤੇ ਵਾਰ-ਵਾਰ ਦੱਸ ਰਿਹਾ ਸੀ ਕਿ ਉਹ ਕਿੱਥੇ ਹਨ। ਉਨ੍ਹਾਂ ਕਿਹਾ ਕਿ ਜਦੋਂ ਉਹ ਟੌਲ ਪਲਾਜ਼ਾ ਵਿਖੇ ਪਹੁੰਚੇ ਤਾਂ ਪਹਿਲਾਂ ਤੋਂਕੁਝ ਲੋਕ ਵੱਖੋ ਵੱਖਰੇ ਝੰਡੇ ਫੜ ਕੇ ਉਨ੍ਹਾਂ ਦੀ ਉਡੀਕ ਕਰ ਰਹੇ ਸਨ ਅਤੇ ਉਨ੍ਹਾਂ ਦੇ ਜਾਂਦੇ ਸਾਰ ਉਨ੍ਹਾਂ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਉਨ੍ਹਾਂਦੀ ਕਾਰ ਉੱਤੇ ਬੇਸ ਬੈਟ ਨਾਲ ਹਮਲਾ ਕੀਤਾ ਗਿਆ। ਉਨ੍ਹਾਂ ਹੈਰਾਨੀ ਨਾਲ ਕਿਹਾ ਕਿਪੰਜਾਬ ਪੁਲਸ ਦੇ ਡੀਜੀਪੀ ਦਾ ਬਿਆਨ ਸ਼ਰਮਸਾਰ ਕਰਨ ਵਾਲਾ ਹੈ, ਜਿਸ ਨੇਕਿਹਾ ਹੈ ਕਿ ਉਨ੍ਹਾਂ ਦੀ ਕਾਰ ਦਾ ਸ਼ੀਸ਼ਾ ਟੁੱਟਿਆ ਹੈ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਜਦੋਂ ਹਮਲਾ ਹੋਇਆ ਤਾਂ ਉਨ੍ਹਾਂ ਦੇ ਸੁਰੱਖਿਆ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਬਚਾਇਆ ਤੇ ਉਹ ਮੌਕੇ ਤੋਂਨਿਕਲੇ ਸਨ, ਪਰ ਕਾਂਗਰਸ ਆਗੂ ਰਾਜਕੁਮਾਰ ਵੇਰਕਾ ਦਾ ਬਿਆਨ ਹੈ ਕਿ ਭਾਜਪਾ ਨੇ ਖੁਦ ਹਮਲਾ ਕੀਤਾ ਅਤੇ ਕਾਂਗਰਸ ਪਾਰਲੀਮੈਂਟ ਮੈਂਬਰ ਰਵਨੀਤ ਸਿੰਘ ਬਿੱਟੂ ਇਸ ਹਮਲੇ ਦੀ ਜ਼ਿੰਮੇਵਾਰੀ ਲੈ ਰਹੇ ਹਨ, ਜਦ ਕਿ ਮੁੱਖ ਮੰਤਰੀ ਸਿਰਫ ਜਾਂਚ ਦੀ ਗੱਲ ਕਰਦੇ ਹੋਏ ਕਹਿੰਦੇ ਹਨ ਕਿ ਕਿਸਾਨਾਂ ਨੇ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀਬੋਲਣ ਵੇਲੇ ਕੁਝ ਨਹੀਂ ਸੋਚਦੇ ਅਤੇ ਭਾਜਪਾ ਨੂੰ ਜ਼ਿੰਮੇਵਾਰ ਠਹਿਰਾਈ ਜਾਂਦੇ ਹਨ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਏਥੇ ਹਰ ਕੋਈ ਝੂਠ ਬੋਲ ਰਿਹਾ ਹੈ, ਕਿਸੇ ਨੇ ਉਨ੍ਹਾਂ ਨਾਲ ਸੰਪਰਕ ਨਹੀਂ ਕੀਤਾ ਅਤੇ ਉਨ੍ਹਾਂ ਨੇ ਖ਼ੁਦ ਡੀਜੀਪੀ ਨੂੰ ਦੱਸਿਆ, ਪਰ ਅਸ਼ਵਨੀ ਸ਼ਰਮਾ ਨੂੰ ਕਿਸੇ ਨੇ ਇੱਕ ਵਾਰ ਵੀ ਨਹੀਂ ਬੁਲਾਇਆ। ਉਨ੍ਹਾਂ ਦੋਸ਼ ਲਾਇਆ ਕਿ ਅੱਜ ਵਿਜੇ ਸਾਂਪਲਾ ਮੁਕਤਸਰ ਚੱਲੇ ਸਨ ਤਾਂ ਪੁਲਿਸ ਗਲਤ ਪਾਸੇ ਵੱਲ ਚਲੀ ਗਈ ਅਤੇ ਕਾਂਗਰਸ ਵਾਲਿਆਂ ਨੇ ਵਿਜੇ ਸਾਂਪਲਾ ਦਾ ਰਾਹ ਰੋਕਿਆ ਅਤੇ ਇਸ ਪਿੱਛੋਂਕੁਝ ਕਿਸਾਨ ਵੀ ਆ ਗਏ ਅਤੇ ਇਹ ਸਭ ਯੋਜਨਾ-ਬੱਧ ਹੋ ਰਿਹਾ ਹੈ।

Leave a Reply

Your email address will not be published.