ਪ੍ਰੋਡਿਊਸਰ ਸੰਦੀਪ ਸਿੰਘ ਵੱਲੋਂ ਰਿਪਬਲਿਕਟੀ ਵੀ ਨੂੰ 200 ਕਰੋੜ ਦੇ ਹਰਜਾਨੇ ਦਾ ਨੋਟਿਸ
ਨਵੀਂ ਦਿੱਲੀ, 16 ਅਕਤੂਬਰ, (ਪੋਸਟ ਬਿਊਰੋ)- ਬਾਲੀਵੁੱਡ ਦੇ ਟਾਪ ਪ੍ਰੋਡਕਸ਼ਨ ਹਾਊਸਾਂਤੋਂ ਬਾਅਦ ਫਿਲਮ ਨਿਰਮਾਤਾ ਸੰਦੀਪ ਸਿੰਘ ਨੇ ਰਿਪਬਲਿਕ ਟੀ ਵੀ ਨੂੰ ਮਾਣ-ਹਾਨੀ ਦਾ ਨੋਟਿਸ ਭੇਜ ਕੇ 200 ਕਰੋੜ ਦਾ ਹਰਜਾਨਾ ਮੰਗਿਆ ਹੈ। ਸੰਦੀਪ ਸਿੰਘ ਨੇ ਨੋਟਿਸ ਇੰਸਟਾਗ੍ਰਾਮ ਉੱਤੇ ਪੋਸਟ ਕਰ ਕੇ ਲਿਖਿਆ ਹੈ ਕਿ ‘ਇਹ ਪੇਬੈਕ ਟਾਈਮ ਹੈ।’
ਇਸ ਸੰਬੰਧ ਵਿੱਚ ਸੰਦੀਪ ਸਿੰਘ ਵੱਲੋਂ ਐਡਵੋਕੇਟ ਰਾਜੇਸ਼ ਕੁਮਾਰ ਵੱਲੋਂ ਭੇਜੇ ਗਏ ਲੀਗਲ ਨੋਟਿਸ ਵਿੱਚਲਿਖਿਆ ਹੈ ਕਿ ਇਸ ਚੈਨਲ ਨੇ ਸੰਦੀਪ ਸਿੰਘ ਖ਼ਿਲਾਫ਼ ਅਪਰਾਧਿਕ ਇਰਾਦੇ ਨਾਲ ਮਾਣ-ਹਾਨੀ ਕਰਨ ਵਾਲੀਆਂ ਖਬਰਾਂ ਦਿਖਾਈਆਂ ਸਨ, ਜਦਕਿ ਸੁਸ਼ਾਂਤ ਸਿੰਘ ਰਾਜਪੂਤ ਤੇ ਸੰਦੀਪ ਸਿੰਘ ਸੰਘਰਸ਼ ਦੇ ਦਿਨਾਂ ਤੋਂ ਇਕ ਦੂਜੇ ਨੂੰ ਜਾਣਦੇ ਸਨ। ਇਸਟੀ ਵੀਦੀਆਂ ਬਹਿਸਾਂ, ਪ੍ਰੋਗਰਾਮਾਂ ਤੇ ਸੋਸ਼ਲ ਮੀਡੀਆ ਵਿੱਚ ਸੰਦੀਪ ਸਿੰਘ ਨੂੰ ਕਿਸੇ ਸਬੂਤਬਿਨਾਂ ਦੇ ਲਗਪਗ ਰੋਜ਼ ਸ਼ਾਮਲ ਕੀਤਾ ਗਿਆ ਤੇ ਸੀਬੀਆਈ ਤੇ ਮੁੰਬਈ ਵੱਲੋਂ ਹੋ ਰਹੀ ਜਾਂਚ ਵਿੱਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਨੋਟਿਸ ਵਿੱਚ 3 ਅਗਸਤ ਤੋਂ ਸਤੰਬਰ ਵਿੱਚਪੇਸ਼ ਹੋਏ ਵੱਖ-ਵੱਖ ਪ੍ਰੋਗਰਾਮਾਂ ਦੇ ਹਵਾਲੇ ਨਾਲ ਸੰਦੀਪ ਸਿੰਘਬਾਰੇ ਇਤਰਾਜ਼ਯੋਗ ਖਬਰਾਂ ਦਿਖਾਉਣ ਦਾ ਦੋਸ਼ ਲਾਇਆ ਗਿਆ ਅਤੇ ਚੈਨਲ ਉੱਤੇ ਦਿਖਾਏ ਸਾਰੇ ਪ੍ਰੋਗਰਾਮਾਂ ਤੇ ਡਿਜੀਟਲ ਪਲੇਟਫਾਰਮ ਉੱਤੇ ਪੋਸਟ ਕੀਤੀਆਂ ਖਬਰਾਂ ਨੂੰ ਹਟਾਉਣ ਦੀ ਮੰਗ ਕੀਤੀ ਗਈ ਹੈ। ਨੋਟਿਸ ਵਿੱਚਇਸ ਚੈਨਲ ਨੂੰ ਲਿਖਤ ਅਤੇ ਵੀਡੀਓ ਰਾਹੀਂ ਬਿਨਾਂ ਸ਼ਰਤ ਮਾਫ਼ੀ ਮੰਗਣ ਨੂੰ ਕਿਹਾ ਗਿਆ ਤੇ ਨਾਲ ਜਨਤਕ ਤੌਰ ਉੱਤੇਮਾਣ-ਹਾਨੀ ਕਰਨ ਲਈ 200 ਕਰੋੜ ਮੁਆਵਜ਼ੇ ਦੀ ਮੰਗ ਵੀ ਕੀਤੀ ਗਈ ਹੈ।