ਦੇਸ਼ ’ਚ ਛੇ ਮਹੀਨਿਆਂ ਦੌਰਾਨ 20 ਹਜ਼ਾਰ ਤੋਂ ਘੱਟ ਨਵੇਂ ਮਾਮਲੇ

ਨਵੀਂ ਦਿੱਲੀ – ਕਰੀਬ ਛੇ ਮਹੀਨਿਆਂ ਬਾਅਦ ਬੀਤੇ 24 ਘੰਟਿਆਂ ਵਿਚ ਭਾਰਤ ਵਿਚ ਸਾਹਮਣੇ ਆਏ ਕੋਵਿਡ-19 ਦੇ ਨਵੇਂ ਕੇਸਾਂ ਦੀ ਗਿਣਤੀ 20 ਹਜ਼ਾਰ ਤੋਂ ਘੱਟ ਹੈ। ਇਸ ਸਮੇਂ ਦੌਰਾਨ 19556 ਕੇਸ ਆਉਣ ਬਾਅਦ ਦੇਸ਼ ਵਿੱਚ ਕਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 1 ਕਰੋੜ 75 ਹਜ਼ਾਰ 116 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸਵੇਰੇ ਅੱਠ ਵਜੇ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਦੇ ਅਨੁਸਾਰ ਕੋਵਿਡ-19 ਕਾਰਨ 301 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 1,46,111 ਹੋ ਗਈ।

Leave a Reply

Your email address will not be published. Required fields are marked *