ਜੰਮੂ ਕਸ਼ਮੀਰ ਜ਼ਿਲ੍ਹਾ ਪਰਿਸ਼ਦ ਚੋਣਾਂ ਵਿਚ ਪਛੜ ਰਹੀ ਹੈ ਭਾਜਪਾ
ਸ੍ਰੀਨਗਰ: ਜੰਮੂ ਕਸ਼ਮੀਰ ਦੀ ਜ਼ਿਲ੍ਹਾ ਵਿਕਾਸ ਪਰਿਸ਼ਦ (ਡੀਡੀਸੀ) ਲਈ ਪਈਆਂ ਵੋਟਾਂ ਦੀ ਗਿਣਤੀ ਜਾਰੀ ਹੈ ਤੇ ਸ਼ੁਰੂਆਤੀ ਰੁਝਾਨ ਤੋਂ ਬਾਅਦ ਗੁਪਕਾਰ ਗਠਜੋੜ (ਪੀਏਜੀਡੀ) ਭਾਜਪਾ ਤੋਂ ਅੱਗੇ ਹੈ। ਨੈਸ਼ਨਲ ਕਾਨਫਰੰਸ ਅਤੇ ਪੀਪਲਜ਼ ਡੈਮੋਕਰੇਟਿਕ ਪਾਰਟੀ ਸਮੇਤ ਸੱਤ ਪਾਰਟੀਆਂ ਦਾ ਇਹ ਗੱਠਜੋੜ 25 ਡੀਡੀਸੀ ਸੀਟਾਂ ਦੇ ਰੁਝਾਨ ਵਿਚ 10 ਸੀਟਾਂ ‘ਤੇ ਅੱਗੇ ਚੱਲ ਰਿਹਾ ਹੈ. ਭਾਜਪਾ ਛੇ, ਆਪਣੀ ਪਾਰਟੀ ਤਿੰਨ ਅਤੇ ਕਾਂਗਰਸ ਦੋ ਸੀਟਾਂ ’ਤੇ ਅੱਗੇ ਹੈ।