USA: ਹਿਊਸਟਨ ’ਚ ਡਿਪਟੀ Sandeep Singh Dhaliwal ਨੂੰ ਸਮਰਪਿਤ ਕੀਤੀ ਡਾਕਘਰ ਦੀ ਇਮਾਰਤ

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਇਕ ਕਾਨੂੰਨ ਉੱਤੇ ਦਸਤਖਤ ਕੀਤੇ ਹਨ, ਜਿਸ ਤਹਿਤ ਟੈਕਸਾਸ ਵਿੱਚ ਡਾਕਘਰ ਦਾ ਨਾਮ ਮਰਹੂਮ ਸਿੱਖ ਪੁਲੀਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਨਾਮ ’ਤੇ ਰੱਖਿਆ ਜਾਵੇਗਾ। ਧਾਲੀਵਾਲ ਨੂੰ ਸਾਲ ਪਹਿਲਾਂ ਹਿਊਸਟਨ ਵਿੱਚ ਟ੍ਰੈਫਿਕ ਪ੍ਰਬੰਧਾਂ ਨੂੰ ਸੰਭਾਲਦੇ ਸਮੇਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਵ੍ਹਾਈਟ ਹਾਊਸ ਨੇ ਬਿਆਨ ਵਿਚ ਕਿਹਾ ਕਿ ਟਰੰਪ ਨੇ ਟੈਕਸਾਸ ਦੇ ਹਿਊਸਟਨ ਵਿਚ 315 ਐਡਿਕਸ ਹਾਵਲ ਰੋਡ ‘ਤੇ ਸਥਿਤ ਡਾਕ ਘਰ ਦਾ ਨਾਮ ਡਿਪਟੀ ਸੰਦੀਪ ਸਿੰਘ ਧਾਲੀਵਾਲ ਬਿਲਡਿੰਗ ਰੱਖਣ ਲਈ ਕਾਨੂੰਨ ’ਤੇ ਦਸਤਖਤ ਕੀਤੇ ਹਨ। ਅਮਰੀਕਾ ਵਿੱਚ ਹੁਣ ਤੱਕ ਦੋ ਡਾਕਘਰਾਂ ਦਾ ਨਾਮ ਭਰਤੀ ਮੂਲ ਦੇ ਲੋਕਾਂ ’ਤੇ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ 2006 ਵਿੱਚ ਕੈਲੇਫੋਰਨੀਆਂ ਵਿੱਚ ਪਹਿਲੇ ਭਾਰਤੀ ਸੰਸਦ ਮੈਂਬਰ ਦਲੀਪ ਸਿੰਘ ਸੌਂਦ ਦੇ ਨਾਮ ’ਤੇ ਡਾਕਘਰ ਦਾ ਨਾਮ ਰੱਖਿਆ ਗਿਆ ਸੀ।

Leave a Reply

Your email address will not be published. Required fields are marked *