ਪ੍ਰਦਰਸ਼ਨ ‘ਚ ਸ਼ਾਮਲ ਕਿਸਾਨ ਨੇ ਖਾਧਾ ਜ਼ਹਿਰ, ਹਾਲਤ ਵਿਗੜਨ ‘ਤੇ ਰੋਹਤਕ PGI ਕੀਤਾ ਰੈਫਰ
ਤਰਨਤਾਰਨ : ਕੁੰਡਲੀ ਬਾਰਡਰ ‘ਤੇ ਚੱਲ ਰਹੇ ਧਰਨੇ ‘ਚ ਸ਼ਾਮਲ ਇਕ ਕਿਸਾਨ ਨੇ ਜ਼ਹਿਰ ਖਾ ਲਿਆ। ਹਾਲਤ ਵਿਗੜਨ ‘ਤੇ ਉਸ ਨੂੰ ਨਾਗਰਿਕ ਹਸਪਤਾਲ ਸੋਨੀਪਤ ਲਿਆ ਗਿਆ, ਜਿੱਥੇ ਉਸ ਨੂੰ ਰੋਹਤਕ ਪੀਜੀਆਈ ਰੈਫਰ ਕਰ ਦਿੱਤਾ ਗਿਆ। ਕਿਸਾਨ ਦੀ ਪਛਾਣ 65 ਸਾਲ ਦੇ ਨਿਰੰਜਨ ਸਿੰਘ ਨਿਵਾਸੀ (ਤਰਨਤਾਰਨ (ਪੰਜਾਬ) ਦੇ ਰੂਪ ‘ਚ ਹੋਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।