ਚੰਡੀਗੜ੍ਹ ‘ਚ ਵੱਡੇ ਉਛਾਲ ਨਾਲ 238 ਤਕ ਪੁੱਜਾ AQI

ਚੰਡੀਗੜ੍ਹ : ਚੰਡੀਗੜ੍ਹ ਦੀ ਹਵਾ ਅਚਾਨਕ ਖ਼ਰਾਬ ਹੋ ਗਈ ਹੈ। ਹੁਣ ਦੂਸਰੇ ਸ਼ਹਿਰਾਂ ਦੀ ਤਰ੍ਹਾਂ ਇੱਥੇ ਵੀ ਪ੍ਰਦੂਸ਼ਣ ਦਾ ਪੱਧਰ ਕਾਫ਼ੀ ਵਧ ਗਿਆ ਹੈ। ਜਿਸ ਨਾਲ ਅਗਲੇ ਕੁਝ ਦਿਨਾਂ ‘ਚ ਹਾਲਾਤ ਜ਼ਿਆਦਾ ਖ਼ਰਾਬ ਹੋ ਸਕਦੇ ਹਨ। ਮੰਗਲਵਾਰ ਸਵੇਰੇ ਏਅਰ ਕੁਆਲਿਟੀ ਇੰਡੈਕਸ (AQI) ਅਚਾਨਕ ਵੱਡੇ ਉਛਾਲ ਨਾਲ 238 ਤਕ ਪਹੁੰਚ ਗਿਆ। ਏਕਿਊਆਈ ਦਾ ਦੋ ਸੌ ਤੋਂ ਜ਼ਿਆਦਾ ਹੋਣਾ ਖ਼ਰਾਬ ਸਥਿਤੀ ਨੂੰ ਦਰਸਾਉਂਦਾ ਹੈ ਜਦਕਿ ਸੋਮਵਾਰ ਨੂੰ ਇਹ 150 ਤੋਂ ਵੀ ਘੱਟ ਸੀ। ਮਹਿਜ਼ 24 ਘੰਟਿਆਂ ‘ਚ 100 ਪੁਆਇੰਟ ਤੋਂ ਵੀ ਜ਼ਿਆਦਾ ਦਾ ਵਾਧਾ ਹੋ ਗਿਆ ਹੈ। ਵਾਤਾਵਰਨ ਮਾਹਿਰਾਂ ਦਾ ਮੰਨਣਾ ਹੈ ਕਿ ਤਾਪਮਾਨ ਜਿੰਨਾ ਘਟ ਹੋ ਰਿਹਾ ਹੈ ਹਵਾ ਦੀ ਗੁਣਵੱਤਾ ਓਨੀ ਹੀ ਖ਼ਰਾਬ ਹੋ ਰਹੀ ਹੈ। ਜਦੋਂ ਤਕ ਬਰਸਾਤ ਨਹੀਂ ਹੁੰਦੀ ਤੇ ਤਾਪਮਾਨ ਦਾ ਡਿੱਗਣਾ ਜਾਰੀ ਰਿਹਾ, ਇਹ ਇੰਝ ਹੀ ਵਧਦਾ ਰਹੇਗਾ। ਜੇਕਰ ਇਹ 300 ਦੇ ਪਾਰ ਪਹੁੰਚਦਾ ਹੈ ਤਾਂ ਖੁੱਲ੍ਹੀ ਹਵਾ ‘ਚ ਸਾਹ ਲੈਣ ਤੋਂ ਪਹਿਲਾਂ ਕਿਸੇ ਬਿਮਾਰੀ ਨਾਲ ਪੀੜਤ ਲੋਕਾਂ ਲਈ ਮੁਸ਼ਕਲ ਹੋ ਜਾਵੇਗਾ। ਖ਼ਾਸਕਰ ਡਾਇਬਟੀਜ਼ ਦੇ ਮਰੀਜ਼ਾਂ ਦੀ ਮੁਸ਼ਕਲ ਵਧ ਜਾਵੇਗੀ।

ਨਾਲ ਲਗਦੇ ਸ਼ਹਿਰਾਂ ਦਾ ਵੀ ਹਾਲ ਖ਼ਰਾਬ

ਚੰਡੀਗਰ੍ਹ ਹੀ ਨਹੀਂ ਆਸ-ਪਾਸ ਦੇ ਸ਼ਹਿਰਾਂ ਦਾ ਹਾਲ ਵੀ ਖ਼ਰਾਬ ਹੈ। ਇਨ੍ਹਾਂ ਸ਼ਹਿਰਾਂ ਦੀ ਹਵਾ ਦਾ ਅਸਰ ਹੀ ਚੰਡੀਗਰ੍ਹ ‘ਤੇ ਦੇਖਣ ਨੂੰ ਮਿਲ ਰਿਹਾ ਹੈ। ਪੰਚਕੂਲਾ ਦਾ AQI ਮੰਗਲਵਾਰ ਨੂੰ 275 ਦਰਜ ਕੀਤਾ ਗਿਆ। ਅੰਬਾਲਾ ਦਾ ਹਾਲ ਤਾਂ ਹੋਰ ਵੀ ਖ਼ਰਾਬ ਹੈ। ਇੱਥੋਂ ਦਾ ਏਕਿਊਆਈ 339 ਦਰਜ ਕੀਤਾ ਗਿਆ। ਇਸੇ ਤਰ੍ਹਾਂ ਕੁਰੂਕਸ਼ੇਤਰ ਦਾ 390 ਤਕ ਪਹੁੰਚ ਗਿਆ। ਗੱਲ ਪੰਜਾਬ ਦੇ ਸ਼ਹਿਰਾਂ ਦੀ ਕਰੀਏ ਤਾਂ ਪਟਿਆਲਾ ਦੀ ਹਵਾ ਸਭ ਤੋਂ ਜ਼ਿਆਦਾ ਖ਼ਰਾਬ ਹੋ ਗਈ ਹੈ। ਪਟਿਆਲਾ ਦਾ AQI ਮੰਗਲਵਾਰ ਸਵੇਰੇ 308 ਦਰਜ ਕੀਤਾ ਗਿਆ। ਉੱਥੇ ਹੀ ਲੁਧਿਾਣਾ ਦਾ 238, ਜਲੰਧਰ ਦਾ 229 ਤੇ ਅੰਮ੍ਰਿਤਸਰ ਦਾ 177 ਦਰਜ ਕੀਤਾ ਗਿਆ।
Chandigarh Air Quality Index

Leave a Reply

Your email address will not be published.