ਗੁਰਦਾਸਪੁਰ ਦੇ ਧਾਰੀਵਾਲ ‘ਚ ਇੱਕੋ ਪਰਿਵਾਰ ਦੇ ਤਿੰਨ ਜੀਆਂ ਨੇ ਕੀਤੀ ਖ਼ੁਦਕੁਸ਼ੀ

ਧਾਰੀਵਾਲ (ਗੁਰਦਾਸਪੁਰ) : ਧਾਰੀਵਾਲ ‘ਚ ਕਰਜ਼ ਤੋਂ ਪਰੇਸ਼ਾਨ ਇੱਕੋ ਪਰਿਵਾਰ ਦੇ ਤਿੰਨ ਜੀਆਂ ਨੇ ਆਤਮਹੱਤਿਆ ਕਰ ਲਈ। ਮਰਨ ਵਾਲਿਆਂ ‘ਚ ਪਤੀ-ਪਤਨੀ ਤੇ ਉਨ੍ਹਾਂ ਦੀ ਧੀ ਸ਼ਾਮਲ ਹਨ। ਲਾਸ਼ਾਂ ਨੂੰ ਪੋਸਟਮਾਰਟਮ ਲਈ ਗੁਰਦਾਸਪੁਰ ਦੇ ਸਿਵਲ ਹਸਪਤਾਲ ‘ਚ ਲਿਆਂਦਾ ਗਿਆ ਹੈ। ਪੁਲਿਸ ਮਾਮਲੇ ਦੀ ਖੋਜਬੀਣ ‘ਚ ਜੁਟ ਗਈ ਹੈ। ਤਿੰਨਾਂ ਨੇ ਸਲਫਾਸ ਖਾ ਕੇ ਜਾਨ ਦੇ ਦਿੱਤੀ। ਦੱਸਿਆ ਜਾਂਦਾ ਹੈ ਕਿ ਪਰਿਵਾਰ ਭਾਰੀ ਕਰਜ਼ ਤੋਂ ਪਰੇਸ਼ਾਨ ਸੀ। ਮੌਤ ਤੋਂ ਪਹਿਲਾਂ ਉਨ੍ਹਾਂ ਨੇ ਇਕ ਵੀਡੀਓ ਵੀ ਬਣਾਈ।

ਮਰਨ ਤੋਂ ਪਹਿਲਾਂ ਵੀਡੀਓ ਬਣਾ ਕੇ ਸਕੇ ਭਰਾ ਤੇ ਕੁਝ ਹੋਰ ਲੋਕਾਂ ਨੂੰ ਠਹਿਰਾਇਆ ਜ਼ਿੰਮੇਵਾਰ

ਜਾਣਕਾਰੀ ਮੁਤਾਬਿਕ ਧਾਰੀਵਾਲ ਨਿਵਾਸੀ ਨਰੇਸ਼ ਕੁਮਾਰ (42), ਭਾਰਤੀ ਸ਼ਰਮਾ (38) ਤੇ ਉਨ੍ਹਾਂ ਦੀ ਬੇਟੀ ਮਾਨਸੀ (16) ਨੇ ਬੀਤੀ ਰਾਤ ਖ਼ੁਦ ਨੂੰ ਕਮਰੇ ‘ਚ ਬੰਦ ਕਰ ਕੇ ਸਲਫ਼ਾਸ ਦੀਆਂ ਗੋਲੀਆਂ ਖਾ ਲਈਆਂ। ਇਸ ਤੋਂ ਪਹਿਲਾਂ ਭਾਰਤੀ ਸ਼ਰਮਾ ਨੇ ਇਕ ਵੀਡੀਓ ਵੀ ਬਣਾਈ। ਇਸ ਵਿਚ ਉਸ ਨੇ ਆਪਣੀ ਮੌਤ ਲਈ ਆਪਣੇ ਸਕੇ ਭਰਾ ਤੇ ਕੁਝ ਹੋਰ ਲੋਕਾਂ ਨੂੰ ਜ਼ਿੰਮੇਵਾਰ ਦੱਸਿਆ ਹੈ।
ਜਾਣਕਾਰੀ ਅਨੁਸਾਰ, ਉਹ ਵੀਡੀਓ ‘ਚ ਇਹ ਕਹਿੰਦੀ ਹੈ ਕਿ ਸਲਫ਼ਾਸ ਦੀਆਂ ਗੋਲੀਆਂ ਖ਼ੁਦ ਉਨ੍ਹਾਂ ਦੇ ਭਰਾ ਨੇ ਭੇਜੀਆਂ ਹਨ ਤੇ ਉਨ੍ਹਾਂ ਨੂੰ ਆਤਮਹੱਤਿਆ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਨੂੰ ਇਸ ਵੀਡੀਓ ਤੋਂ ਬਾਅਦ ਵੀ ਇਨਸਾਫ਼ ਮਿਲਣ ਦੀ ਕੋਈ ਉਮੀਦ ਨਹੀਂ, ਪਰ ਉਹ ਚਾਹੁੰਦੇ ਹਨ ਕਿ ਲੋਕ ਉਕਤ ਲੋਕਾਂ ਦੇ ਚੁੰਗਲ ‘ਚ ਨਾ ਫਸਣ, ਜਿਸ ਨਾਲ ਕਿਸੇ ਵਿਅਕਤੀ ਨੂੰ ਉਨ੍ਹਾਂ ਦੀ ਹੀ ਤਰ੍ਹਾਂ ਅਜਿਹਾ ਕਦਮ ਚੁੱਕਣਾ ਪਵੇ।
ਜਾਣਕਾਰੀ ਅਨੁਸਾਰ, ਨਰੇਸ਼ ਕੁਮਾਰ ਧਾਰੀਵਾਲ ਸ਼ਹਿਰ ‘ਚ ਹੀ ਰੌਅ ਵੇਚਣ ਦਾ ਕੰਮ ਕਰਦਾ ਸੀ। ਪਰਿਵਾਰ ਦੇ ਤਿੰਨੋਂ ਮੈਂਬਰਾਂ ਨੇ ਸਲਫ਼ਾਸ ਖਾਂਦੇ ਸਮੇਂ ਆਪਣੇ 18 ਸਾਲਾ ਪੁੱਤਰ ਕੁਨਾਲ ਨੂੰ ਇਸ ਦੀ ਭਿਣਕ ਨਹੀਂ ਲੱਗਣ ਦਿੱਤੀ ਕਿ ਨਰੇਸ਼ ਕੁਮਾਰ ਨੇ ਬਟਾਲਾ ਤੇ ਮਾਂ-ਧੀ ਨੇ ਅੰਮ੍ਰਿਤਸਰ ਪਹੁੰਚ ਕੇ ਦਮ ਤੋੜ ਦਿੱਤਾ। ਪੁਲਿਸ ਵੱਲੋਂ ਲਾਸ਼ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਗੁਰਦਾਸਪੁਰ ਦੇ ਸਿਵਲ ਹਸਪਤਾਲ ਭੇਜ ਦਿੱਤੀ ਗਈ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published.