ਉਨਟਾਰੀਓ ’ਚ 26 ਦਸੰਬਰ ਤੋਂ ਲੱਗੇਗਾ ਸੂਬਾ ਪੱਧਰੀ ਲੌਕਡਾਊਨ

ਟੋਰਾਂਟੋ: ਕੈਨੇਡਾ ਦੇ ਸੂਬੇ ਉਨਟਾਰੀਓ ਵਿੱਚ 26 ਦਸੰਬਰ ਤੋਂ ਪੂਰਨ ਲੌਕਡਾਊਨ ਲੱਗੇਗਾ। ਇਸ ਦੌਰਾਨ ਸਾਰੇ ਗ਼ੈਰ-ਜ਼ਰੂਰੀ ਕਾਰੋਬਾਰ ਬੰਦ ਰਹਿਣਗੇ। ਇਸ ਦਾ ਐਲਾਨ ਕਰਦੇ ਹੋਏ ਪ੍ਰੀਮੀਅਰ ਡੱਗ ਫੋਰਡ ਨੇ ਦੱਸਿਆ ਕਿ ਕੋਰੋਨਾ ਦੇ ਵਧਦੇ ਜਾ ਰਹੇ ਕੇਸਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਚਾਉਣ ਲਈ ਇਹ ਕਦਮ ਚੁੱਕੇ ਗਏ ਹਨ।
ਪ੍ਰੀਮੀਅਰ ਨੇ ਦੱਸਿਆ ਕਿ 26 ਦਸੰਬਰ ਨੂੰ ਰਾਤ 12 ਵਜ ਕੇ 1 ਮਿੰਟ ’ਤੇ ਲੌਕਡਾਊਨ ਸ਼ੁਰੂ ਹੋਵੇਗਾ, ਜੋ 23 ਜਨਵਰੀ ਤੱਕ ਜਾਰੀ ਰਹੇਗਾ। ਇਹ ਲੌਕਡਾਊਨ ਉਤਰੀ ਉਨਟਾਰੀਓ ’ਚ 14 ਦਿਨ ਅਤੇ ਦੱਖਣੀ ਉਨਟਾਰੀਓ ’ਚ 28 ਦਿਨ ਚੱਲੇਗਾ। ਇਸ ਤੋਂ ਬਾਅਦ ਸਿਹਤ ਮਾਹਰਾਂ ਦੀ ਰਾਏ ਮੁਤਾਬਕ ਸਰਕਾਰ ਵੱਲੋਂ ਇਸ ਵਿੱਚ ਵਾਧਾ ਵੀ ਕੀਤਾ ਜਾ ਸਕਦਾ ਹੈ।
ਦੱਖਣੀ ਉਨਟਾਰੀਓ ਦੀਆਂ ਸਿਹਤ ਇਕਾਈਆਂ 9 ਜਨਵਰੀ ਤੱਕ ਲੌਕਡਾਊਨ ’ਚ ਰਹਿਣਗੀਆ। ਪਹਿਲਾਂ ਇਹ ਲੌਕਡਾਊਨ 24 ਦਸੰਬਰ ਤੋਂ ਸ਼ੁਰੂ ਹੋਣਾ ਸੀ, ਪਰ ਸੋਮਵਾਰ ਨੂੰ ਕੈਬਨਿਟ ਵੱਲੋਂ ਲਏ ਗਏ ਫ਼ੈਸਲੇ ’ਤੇ ਇਸ ਨੂੰ ਦੋ ਦਿਨ ਬਾਅਦ  26 ਦਸੰਬਰ ਤੋਂ ਲਾਗੂ ਕਰਨ ’ਤੇ ਸਹਿਮਤੀ ਜਤਾਈ ਗਈ।
ਇਹ ਸੂਬਾ ਪੱਧਰੀ ਲੌਕਡਾਊਨ ਬੀਤੇ ਮਾਰਚ ਮਹੀਨੇ ਵਿੱਚ ਲੱਗੇ ਸ਼ਟਡਾਊਨ ਦੀ ਤਰ੍ਹਾਂ ਹੀ ਹੋਵੇਗਾ, ਜਿਸ ਵਿੱਚ ਸਿਰਫ਼ ਜ਼ਰੂਰੀ ਕਾਰੋਬਾਰਾਂ ਨੂੰ ਖੋਲ੍ਹਣ ਦੀ ਹੀ ਆਗਿਆ ਦਿੱਤੀ ਗਈ ਸੀ। ਲੌਕਡਾਊਨ ਦੌਰਾਨ ਕੋਈ ਵੀ ਅੰਦਰੂਨੀ ਸਮਾਗਮ ਜਾਂ ਸਮਾਜਿਕ ਇਕੱਠ ਨਹੀਂ ਕੀਤਾ ਜਾ ਸਕੇਗਾ।

Leave a Reply

Your email address will not be published. Required fields are marked *