ਕੀ ਰਾਖੀ ਸਾਵੰਤ ’ਤੇ ਹੈ ਕੋਈ ‘ਓਪਰੀ ਸ਼ੈਅ’?
ਨਵੀਂ ਦਿੱਲੀ : ‘ਬਿੱਗ ਬੌਸ 14’ ’ਚ ਰਾਖੀ ਸਾਵੰਤ ਢੇਰ ਸਾਰਾ ਐਂਟਰਟੇਨਮੈਂਟ ਲੈ ਕੇ ਆਈ ਹੈ। ਹਾਲ ਹੀ ’ਚ ‘ਬਿੱਗ ਬੌਸ ਹਾਊਸ’ ’ਚ ਐਂਟਰੀ ਵਾਲੀ ਰਾਖੀ ਆਪਣੇ ਵੱਖ-ਵੱਖ ਰੂਪਾਂ ਨਾਲ ਦਰਸ਼ਕਾਂ ਦਾ ਬਹੁਤ ਮਨੋਰੰਜਨ ਕਰ ਰਹੀ ਹੈ। ਕਦੀ ਉਹ ਝਗੜੇ ਕਰਦੀ ਕਦੀ ਪਾਗਲਪਨ ਕਰਦੀ ਹੈ, ਕੁੱਲ ਮਿਲਾ ਕੇ ਰਾਖੀ ਨੂੰ ਦੇਖਣਾ ਦਰਸ਼ਕਾਂ ਨੂੰ ਐਂਟਰਟੇਨਿੰਗ ਲੱਗਾ ਰਿਹਾ ਹੈ। ਪਰ ਹੁਣ ਰਾਖੀ ਦਾ ਇਕ ਵੱਖ ਹੀ ਰੂਪ ਸਾਹਮਣੇ ਆ ਰਿਹਾ ਹੈ। ਜਿਸ ਨੂੰ ਦੇਖ ਕੇ ਘਰ ਵਾਲਿਆਂ ਦੇ ਪਸੀਨੇ ਛੂਟ ਗਏ ਹਨ।
ਅੱਜ ਦੇ ਐਪੀਸੋਡ ਦਾ ਟੀਜ਼ਰ ਸਾਹਮਣੇ ਆਇਆ ਹੈ ਜਿਸ ’ਚ ਰਾਖੀ ਸਾਵੰਤ ਅਜੀਬ ਕਿਰਦਾਰ ’ਚ ਅਜੀਬ ਜਿਹੀਆਂ ਹਰਕਤਾਂ ਕਰ ਰਹੀ ਹੈ। ਰਾਖੀ ਨੂੰ ਦੇਖ ਕੇ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਰਾਖੀ ਨਹੀਂ ਕੋਈ ਹੋਰ ਹੈ। ਸ਼ੀਸ਼ੇ ’ਚ ਖੁਦ ਨੂੰ ਦੇਖ ਕੇ ਉਹ ਆਪਣੇ ਆਪ ਨਾਲ ਗੱਲਾਂ ਕਰ ਰਹੀ ਹੈ, ਬਾਕੀ ਲੋਕਾਂ ਦੇ ਨਾਲ ਅਜੀਬ ਜਿਹੀਆਂ ਹਰਕਤਾਂ ਕਰ ਰਹੀ ਹੈ।
ਵੀਡੀਓ ’ਚ ਦਿਖ ਰਿਹਾ ਹੈ ਕਿ ਅਰਸ਼ੀ, ਰਾਖੀ ਤੋਂ ਪੁੱਛ ਰਹੀ ਹੈ, ‘ਕੀ ਤੂੰ ਰਾਖੀ ਹੈ? ਤੂੰ ਇਸ ਦੇ ਨਾਲ ਰਹਿਣਾ ਹੈ? ਇਸ ’ਤੇ ਰੱਖਾ ਸਿਰਫ਼ ਸਿਰ ਹਿਲਾ ਕੇ ਹਾਂ ਕਹਿ ਦਿੰਦੀ ਹੈ। ਇਸ ਤੋਂ ਬਾਅਦ ਰਾਖੀ, ਬਾਥਰੂਮ ਏਰੀਆ ’ਚ ਖੜ੍ਹੇ ਹੋ ਕੇ ਅਜੀਬ ਤਰੀਕੇ ਨਾਲ ਕਰ ਰਹੀ ਹੈ ਜਿਸ ਨੂੰ ਦੇਖ ਕੇ ਜੈਸਮੀਨ ਡਰ ਜਾਂਦੀ ਹੈ ਤੇ ਉਸ ਨੂੰ ਪੁੱਛਦੀ ਹੈ ‘ਕੀ ਕਰ ਰਹੀ ਆਂ’ ਜੈਸਮੀਨ ਦੇ ਸਵਾਲ ਦਾ ਰਾਖੀ ਕੋਈ ਜਵਾਬ ਨਹੀਂ ਦਿੰਦੀ। ਰਾਖੀ ਕਹਿ ਰਹੀ ਹੈ ਮੈਂ 200 ਸਾਲ ਤੋਂ ਖੁਸ਼ ਨਹੀਂ ਹਾਂ ਇਹ ਮੇਰੀ ਜਗ੍ਹਾ ਹੈ। ਹੁਣ ਰਾਖੀ ਇਹ ਸਭ ਸਿਰਫ਼ ਮਸਤੀ ਕਰ ਰਹੀ ਹੈ ਜਾਂ ਫਿਰ ਕੋਈ ਟਾਸਕ ਹੈ? ਜਾਂ ਰਾਖੀ ਦੇ ਉਪਰ ਕੋਈ ਓਪਰੀ ਛੈਅ ਹੈ ਤਾਂ ਐਪੀਸੋਡ ਦੇਖਣ ਤੋਂ ਬਾਅਦ ਹੀ ਪਤਾ ਚਲੇਗਾ।