ਰਣਬੀਰ ਕਪੂਰ ਨੇ ਆਲਿਆ ਭੱਟ ਨਾਲ ਵਿਆਹ ਨੂੰ ਲੈ ਕੇ ਕੀਤਾ ਖੁਲਾਸਾ
ਨਵੀਂ ਦਿੱਲੀ: ਇਸ ਸਾਲ ਦੀ ਸ਼ੁਰੂਆਤ ’ਚ ਖਬਰ ਆਈ ਸੀ ਕਿ ਰਣਬੀਰ ਕਪੂਰ ਤੇ ਆਲਿਆ ਭੱਟ ਸਾਲ ਦੇ ਅੰਤ ਤਕ ਵਿਆਹ ਕਰਨ ਵਾਲੇ ਹਨ ਪਰ ਕੋਰੋਨਾ ਵਾਇਰਸ ਮਹਾਮਾਰੀ ਦੇ ਚੱਲਦਿਆਂ ਸਭ ਕੁਝ ਬਦਲ ਗਿਆ ਹੈ। ਹੁਣ ਫਿਲਮ ਅਦਾਕਾਰ ਰਣਬੀਰ ਕਪੂਰ ਨੇ ਹਾਲ ਹੀ ’ਚ ਇਸ ਗੱਲ ’ਤੇ ਅਪਡੇਟ ਦਿੱਤਾ ਹੈ। ਉਨ੍ਹਾਂ ਨੇ ਇਕ ਇੰਟਰਵਿਊ ’ਚ ਕਿਹਾ ਹੈ ਕਿ ਜੇਕਰ ਕੋਰੋਨਾ ਵਾਇਰਸ ਮਹਾਮਾਰੀ ਨਹੀਂ ਹੁੰਦੀ ਤਾਂ ਉਨ੍ਹਾਂ ਦਾ ਆਲਿਆ ਨਾਲ ਵਿਆਹ ਹੋ ਚੁੱਕਿਆ ਹੁੰਦਾ। ਰਣਬੀਰ ਕਪੂਰ ਕਹਿੰਦੇ ਹਨ ਸਾਡੇ ਜੀਵਨ ’ਚ ਕੋਰੋਨਾ ਮਹਾਮਾਰੀ ਨਹੀਂ ਆਈ ਹੁੰਦੀ ਤਾਂ ਅਸੀਂ ਵਿਆਹ ਕਰ ਲੈਂਦੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਜਲਦ ਹੀ ਵਿਆਹ ਕਰਨਗੇ।
ਇਸ ਮੌਕੇ ’ਤੇ ਰਣਬੀਰ ਕਪੂਰ ਨੇ ਆਲਿਆ ਭੱਟ ਦੀ ਤਾਰੀਫ ਕੀਤੀ। ਲਾਕਡਾਊਨ ਦੌਰਾਨ ਆਲਿਆ ਭੱਟ ਨੇ ਰਣਬੀਰ ਕਪੂਰ ਦੀ ਕਾਫੀ ਸਹਾਇਤਾ ਕੀਤੀ ਹੈ। ਰਣਬੀਰ ਨੇ ਇਹ ਵੀ ਕਿਹਾ ਕਿ ਆਲਿਆ ਭੱਟ ਉਨ੍ਹਾਂ ਮੁਕਾਬਲੇ ਜ਼ਿਆਦਾ ਸਫਲ ਹੈ ਤੇ ਉਨ੍ਹਾਂ ਨੇ ਲਾਕਡਾਊਨ ’ਚ ਗਿਟਾਰ ਤੋਂ ਲੈ ਕੇ ਸ¬ਕ੍ਰੀਨਰਾਈਟਿੰਗ ਤਕ ਦੀ ਕਲਾਸ ਲਈ ਹੈ ਤੇ ਆਲਿਆ ਭੱਟ ਦੇ ਸਾਹਮਣੇ ਉਹ ਆਪਣੇ ਆਪ ਨੂੰ ਘੱਟ ਮੰਨਦੇ ਹਨ।
ਰਣਬੀਰ ਨੇ ਕਿਹਾ ਕਿ ਸ਼ੁਰੂ ’ਚ ਪਰਿਵਾਰਕ ਸਮੱਸਿਆਵਾਂ ਨਾਲ ਜੂਝ ਰਹੇ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਪੜ੍ਹਨਾ ਸ਼ੁਰੂ ਕੀਤਾ ਤੇ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣਾ ਸ਼ੁਰੂ ਕੀਤਾ। ਇਸ ਤੋਂ ਇਲਾਵਾ ਉਹ ਹਰ ਦਿਨ ਦੋ ਤੋਂ ਤਿੰਨ ਫਿਲਮਾਂ ਦੇਖਦੇ ਸੀ। ਰਣਬੀਰ ਤੇ ਆਲਿਆ ਨੇ ਆਪਣੇ ਰਿਸ਼ਤੇ ਨੂੰ ਜਨਤਕ ਕਰ ਦਿੱਤਾ ਹੈ। ਦੋਵੇਂ ਅਕਸਰ ਇਕੱਠੇ ਦੇਖੇ ਜਾਂਦੇ ਹਨ। ਦੋਵੇਂ ਪਹਿਲੀ ਵਾਰ ਨਿਰਦੇਸ਼ਕ ਅਯਾਨ ਮੁਖਰਜੀ ਦੀ ਫਿਲਮ ਬ੍ਰਹਮਾਸਤਰ ( Brahmastra) ’ਚ ਨਜ਼ਰ ਆਉਣਗੇ। ਇਸ ਫਿਲਮ ’ਚ ਇਨ੍ਹਾਂ ਦੋਵਾਂ ਤੋਂ ਇਲਾਵਾ ਅਮਿਤਾਭ ਬੱਚਨ, ਡਿੰਪਲ ਕਪਾਡੀਆ, ਨਾਗਾਜੁਨ ਤੇ ਮੌਨੀ ਰਾਏ ਦੀ ਅਹਿਮ ਭੂਮਿਕਾ ਹੈ।