ਆਪਣੀ ਮਹਿੰਦੀ ਸੈਰੇਮਨੀ ’ਚ ਗੌਹਰ ਖ਼ਾਨ ਨੇ ਪਾਇਆ 4 ਸਾਲ ਪੁਰਾਣਾ ਸੂਟ
ਨਵੀਂ ਦਿੱਲੀ : ਬਾਲੀਵੁੱਡ ਐਕਟ੍ਰੈੱਸ ਤੇ ਬਿੱਗ ਬੌਸ ਫੇਸ ਗੌਹਰ ਖ਼ਾਨ ਤੇ ਮਿਊਜ਼ਿਕ ਡਾਇਰੈਕਟਰ ਇਸਮਾਈਲ ਦਰਬਾਰ ਦੇ ਬੇਟੇ ਜ਼ੈਦ ਦਰਬਾਰ ਦੇ ਵਿਆਹ ’ਚ ਇਕ ਹੀ ਦਿਨ ਬਾਕੀ ਹੈ। 25 ਦਸਸੰਬਰ ਨੂੰ ਦੋਵਾਂ ਦਾ ਨਿਕਾਹ ਹੋਣਾ ਹੈ, ਇਸ ਤੋਂ ਪਹਿਲਾਂ ਦੋਵਾਂ ਦੇ ਵਿਆਹ ਦੀਆਂ ਰਸਮਾਂ ਚੱਲ ਰਹੀਆਂ ਹਨ। ਹਾਲ ਹੀ ’ਚ ਗੌਹਰ ਨੇ ਆਪਣੀ ਮਹਿੰਦੀ ਸੈਰੇਮਨੀ ਦੀਆਂ ਫੋਟੋਜ਼ ਇੰਸਟਾਗ੍ਰਾਮ ’ਤੇ ਸ਼ੇਅਰ ਕੀਤੀਆਂ ਸੀ ਜਿਸ ’ਚ ਉਹ ਜ਼ੈਦ ਦੇ ਨਾਲ ਨਜ਼ਰ ਆ ਰਹੀ ਸੀ। ਹੁਣ ਗੌਹਰ ਨੇ ਇੰਸਟਾਗ੍ਰਾਮ ’ਤੇ ਆਪਣੀ ਮਹਿੰਦੀ ਦੀਆਂ ਫੋਟੋਜ਼ ਸ਼ੇਅਰ ਕੀਤੀਆਂ ਹਨ। ਗੌਹਰ ਨੇ ਆਪਣੇ ਹੱਥਾਂ ’ਤੇ ਜ਼ੈਦ ਦੇ ਨਾਂ ਦੀ ਮਹਿੰਦੀ ਲਗਾਈ ਹੈ ਤੇ ਮਹਿੰਦੀ ਲਗਾ ਕੇ ਕਾਫੀ ਖੁਸ਼ ਹੈ।
ਗੌਹਰ ਨੇ ਇੰਸਟਾਗ੍ਰ੍ਰਾਮ ’ਤੇ ਦੋ ਫੋਟੋਜ਼ ਸ਼ੇਅਰ ਕੀਤੀਆਂ ਹਨ ਦੋਵਾਂ ’ਚ ਉਹ ਆਪਣੀ ਮਹਿੰਦੀ ਦਿਕਾ ਰਹੀ ਹੈ। ਗੌਹਰ ਨੇ ਆਪਣੀ ਮਹਿੰਦੀ ’ਚ ਪੀਲੇ ਰੰਗ ਦਾ ਸੂਟ ਪਾਇਆ ਹੈ ਜੋ ਕਿ ਚਾਰ ਸਾਲ ਪੁਰਾਣਾ ਹੈ। ਫੋਟੋਜ਼ ਸ਼ੇਅਰ ਕਰਨ ਦੇ ਨਾਲ ਐਕਟ੍ਰੈੱਸ ਨੇ ਆਪਣੀ ਕੈਪਸ਼ਨ ’ਚ ਦੱਸਿਆ ਹੈ ਕਿ ਇਹ ਸੂਟ ਚਾਰ ਸਾਲ ਪੁਰਾਣਾ ਹੈ ਜੋ ਉਨ੍ਹਾਂ ਦੇ ਭਰਾ ਅਸਦ ਖ਼ਾਨ ਨੇ ਗਿਫ਼ਟ ਕੀਤਾ ਸੀ। ਗੌਹਰ ਨਨੇ ਇਸ ਖੂਬਸੂਰਤ ਤੋਹਫ਼ੇ ਲਈ ਭਰਾ ਦਾ ਧੰਨਵਾਦ ਵੀ ਕੀਤਾ ਹੈ।