ਟੀਆਰਪੀ ਦੀ ਜੰਗ ’ਚ ਕਿੱਥੇ ਹੈ ‘ਬਿੱਗ ਬੌਸ 14’
ਨਵੀਂ ਦਿੱਲੀ : ‘ਬਿੱਗ ਬੌਸ 14’ ਇਸ ਵਾਰ ਵੀ ਟਾਪ 5 ਸ਼ੋਜ਼ ਦੀ ਲਿਸਟ ’ਚ ਐਂਟਰੀ ਨਹੀਂ ਲੈ ਸਕਿਆ। ਸਲਮਾਨ ਖ਼ਾਨ ਦੀ ਮੇਜ਼ਬਾਨੀ ਵਾਲਾ ਸ਼ੋਅ ਲਗਾਤਾਰ ਟੀਆਰਪੀ ਦੀ ਰੇਸ ’ਚ ਪਿੱਛੇ ਰਿਹਾ ਹੈ। ਫਿਨਾਲੇ ਤੋਂ ਬਾਅਦ ਸ਼ੋਅ ’ਚ ਨਵੇਂ ਕੰਟੈਸਟੈਂਟ ਦੀ ਐਂਟਰੀ ਹੋ ਚੁੁੱਕੀ ਹੈ, ਜਿਸ ’ਚ ਰਾਖੀ ਸਾਵੰਤ ਵੀ ਸ਼ਾਮਲ ਹੈ। ਅਲੀ ਗੋਨੀ, ਨਿੱਕੀ ਤੰਬੋਲੀ ਤੇ ਰਾਹੁਲ ਵੈਦਿਆ ਦੀ ਵਾਪਸੀ ਹੋ ਚੁੱਕੀ ਹੈ। ਸ਼ੋਅ ਅਜੇ ਵੀ ਪਹਿਲਾਂ ਵਰਗੇ ਤੇਵਰ ਨਹੀਂ ਦਿਖਾ ਰਿਹਾ। ਇਸ ਵਾਰ ਹਰਮਨਪਿਆਰਾ ਸ਼ੋਅ ‘ਤਾਰਕ ਮੇਹਤਾ ਦਾ ਉਲਟਾ ਚਸ਼ਮਾ’ ਨੇ ਟਾਪ 5 ’ਚ ਵਾਪਸੀ ਕਰ ਲਈ ਹੈ।
ਬਾਰਕ ਦੁਆਰਾ ਜਾਰੀ 50ਵੇਂ ਹਫ਼ਤੇ ਲਈ ਜਾਰੀ ਰੇਟਿੰਗਸ ਅਨੁਸਾਰ ਸ਼ਹਿਰੀ ਇਲਾਕਿਆਂ ’ਚ ਸਟਾਰ ਪਲੱਸ ਦੇ ਸ਼ੋਅ ‘ਅਨੁਪਮਾ’ ਨੇ ਪਹਿਲਾਂ ਸਥਾਨ ਹਾਸਲ ਕੀਤਾ ਹੈ। ਜੀਟੀਵੀ ਦਾ ਸ਼ੋਅ ‘ਕੁੰਡਲੀ ਪਲੱਸ ਦੇ ਸ਼ੋਅ ‘ਗੁਮ ਹੈ ਕਿਸੇ ਕੇ ਪਿਆਰ ’ਚ’ ਦਾ ਨਾਂ ਰਿਹਾ। ਇਹ ਚਾਰੇ ਪਹਿਲੇ ਵਾਲੇ ਵੀਕ ’ਚ ਵੀ ਪਹਿਲੇ ਤੇ ਟਾਪ 4 ਪੋਜ਼ੀਸ਼ਨ ’ਤੇ ਰਿਹਾ ਸੀ। ਇਸ ਵਾਰ ਪੰਜਵੇਂ ਸਥਾਨ ’ਤੇ ‘ਤਾਰਕ ਮੇਹਤਾ ਦਾ ਉਲਟਾ ਚਸ਼ਮਾ’ ਨੇ ਵਾਪਸੀ ਕੀਤੀ ਹੈ।
ਹੁਣ ਜੇ ਗ੍ਰਾਮੀਣ ਖੇਤਰ ਦੇ ਦਰਸ਼ਕਾਂ ਦੀ ਗੱਲ ਕਰੀਏ ਤਾਂ ਇੱਥੇ 5 ਲਿਸਟ ’ਚ ਕੁਝ ਬਦਲਾਅ ਨਜ਼ਰ ਆ ਰਹੇ ਹਨ। ਪਹਿਲੇ ਸਥਾਨ ’ਤੇ ਸਟਾਰ ਉਤਸਵ ਦਾ ਸ਼ੇਅ ‘ਸਾਥ ਨਿਭਾਨਾ ਸਾਥੀਆ’ ਰਿਹਾ. ਜਦਕਿ ਦੂਸਰੇ ਸਥਾਨ ’ਤੇ ਜ਼ੀ ਅਨਮੋਲ ਦਾ ਸ਼ੋਅ ‘ਕੁੰਡਲੀ ਭਾਗਿਆ’ ਆਇਆ।