ਜਲੰਧਰ ਕੈਂਟ ‘ਚ ਕਿਸਾਨ ਸਮਰਥਕਾਂ ਨੇ ਭਾਜਪਾ ਆਗੂਆਂ ਨੂੰ ਕੀਤਾ ਪੈਲੇਸ ‘ਚ ਬੰਦ, ਪੁਲਿਸ ਨਾਲ ਝੜਪ
ਜਲੰਧਰ : ਜਲੰਧਰ ਕੈਂਟ ‘ਚ ਸ਼ੁੱਕਰਵਾਰ ਨੂੰ ਖੇਤੀ ਸੁਧਾਰ ਕਾਨੂੰਨਾਂ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿਚਕਾਰ ਝੜਪ ਹੋ ਗਈ। ਪ੍ਰਦਰਸ਼ਨਕਾਰੀਆਂ ਨੂੰ ਇੱਥੇ ਭਾਜਪਾ ਆਗੂਆਂ ਵੱਲੋਂ ਮੁਹੱਲਾ ਨੰਬਰ ਪੰਜ ਦੇ ਮਾਡਰਨ ਪੈਲੇਸ ‘ਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਜੈਅੰਤੀ ਮਨਾਉਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਉਹ ਮੌਕੇ ‘ਤੇ ਪ੍ਰਦਰਸ਼ਨ ਕਰਨ ਪਹੁੰਚੇ।
ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਬੈਰੀਕੇਡ ਲਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨਾਲ ਝੜਪ ਹੋ ਗਈ। ਇਸ ਵਿਚਕਾਰ ਪ੍ਰਦਰਸ਼ਨਕਾਰੀ ਪੈਲੇਸ ਤਕ ਪਹੁੰਚ ਗਏ ਤੇ ਉਨ੍ਹਾਂ ਨੇ ਉਸ ਦੇ ਗੇਟ ‘ਤੇ ਤਾਲਾ ਲਾ ਦਿੱਤਾ। ਫਿਲਹਾਲ, ਭਾਜਪਾ ਆਗੂ ਪੈਲੇਸ ਦੇ ਅੰਦਰ ਹੀ ਬੰਦ ਹਨ ਜਦਕਿ ਪ੍ਰਦਰਸ਼ਨਕਾਰੀ ਕਾਲੇ ਕਾਨੂੰਨ ਵਾਪਸ ਲਿਆਉਣ ਦੇ ਨਾਅਰੇ ਲੱਗਾ ਰਹੇ ਸਨ। ਇਸ ਵਿਚਕਾਰ ਪੁਲਿਸ ਸਥਿਤੀ ਨੂੰ ਕਾਬੂ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ।