ਕ੍ਰਿਸਮਸ ਮੌਕੇ ਕੈਨੇਡਾ ਵਿੱਚ ਹੀ ਫਸੇ ਹੋਏ ਹਨ ਸੈਂਕੜੇ ਮਾਈਗ੍ਰੈਂਟ ਵਰਕਰ

ਟੋਰਾਂਟੋ: ਪਿਛਲੇ 33 ਸਾਲਾਂ ਤੋਂ ਹਰ ਸਾਲ ਚੰਦਰਬੋਸ ਮਹਾਦਿਓ ਛੇ ਮਹੀਨੇ ਕੈਨੇਡਾ ਦੇ ਇੱਕ ਫਾਰਮ ਵਿੱਚ ਕੰਮ ਕਰਕੇ ਆਪਣਾ ਤੇ ਆਪਣੇ ਤ੍ਰਿਨੀਦਾਦ ਅਤੇ ਟੋਬੈਗੋ ਰਹਿ ਰਹੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਹੈ।
ਛੇ ਮਹੀਨੇ ਤੱਕ ਉਹ ਅਜਿਹਾ ਔਖਾ ਕੰਮ ਕਰਦਾ ਹੈ ਜਿਹੜਾ ਕਾਫੀ ਚੁਣੌਤੀਆਂ ਭਰਿਆ ਹੈ ਤੇ ਕੈਨੇਡੀਅਨ ਉਹ ਕੰਮ ਨਹੀੱ ਕਰਨਾ ਚਾਹੁੰਦੇ। ਉਹ ਛੇ ਮਹੀਨੇ ਆਪਣੇ ਬੱਚਿਆਂ ਤੇ ਗ੍ਰੈਂਡਚਿਲਡਰਨ ਤੋਂ ਦੂਰ ਰਹਿੰਦਾ ਹੈ। ਪਰ ਇਹ ਸਾਲ ਥੋੜ੍ਹਾ ਵੱਖਰਾ ਰਿਹਾ। ਮਹਾਦਿਓ ਨੇ ਆਖਿਆ ਕਿ ਆਮ ਤੌਰ ਉੱਤੇ ਉਹ ਅਪਰੈਲ ਵਿੱਚ ਆਉਂਦੇ ਹਨ ਤੇ ਅਕਤੂਬਰ ਵਿੱਚ ਚਲੇ ਜਾਂਦੇ ਹਨ ਪਰ ਇਸ ਸਾਲ ਉਨ੍ਹਾਂ ਨੂੰ ਇਹ ਪਤਾ ਨਹੀਂ ਲੱਗ ਰਿਹਾ ਕਿ ਉਹ ਕਦੋਂ ਜਾਣਗੇ।
ਵਾਢੀ ਦਾ ਸੀਜ਼ਨ ਕਾਫੀ ਪਹਿਲਾਂ ਹੀ ਮੁੱਕ ਚੁੱਕਿਆ ਹੈ। ਇਸ ਲਈ ਮਹਾਦਿਓ ਲਈ ਕੈਨੇਡਾ ਬੈਠੇ ਰਹਿਣ ਦਾ ਕੋਈ ਹੋਰ ਕਾਰਨ ਨਜ਼ਰ ਨਹੀੱ ਆ ਰਿਹਾ। ਅਸਲ ਵਿੱਚ ਉਸ ਦੇ ਇੰਪਲੌਇਮੈੱਟ ਕਾਂਂਟਰੈਕਟ ਅਨੁਸਾਰ ਵੀ ਉਸ ਨੂੰ ਇਸ ਸਮੇੱ ਤੱਕ ਦੇਸ਼ ਵਿੱਚ ਨਹੀਂ ਹੋਣਾ ਚਾਹੀਦਾ। ਪਰ ਇਹੋ ਸੱਭ ਕੁੱਝ ਇਸ ਸਾਲ ਕਈ ਹੋਰਨਾਂ ਨਾਲ ਵੀ ਵਾਪਰਿਆ। ਤ੍ਰਿਨੀਦਾਦ ਅਤੇ ਟੋਬੈਗੋ ਨੇ ਨੋਵਲ ਕਰੋਨਾਵਾਇਰਸ ਨੂੰ ਆਪਣੇ ਟਾਪੂ ਉੱਤੇ ਫੈਲਣ ਤੋਂ ਰੋਕਣ ਲਈ ਬਹੁਤ ਸਖਤ ਪਾਬੰਦੀਆਂ ਲਾਈਆਂ ਹੋਈਆਂ ਹਨ।
ਹਾਲਾਂਕਿ ਸਰਕਾਰ ਵੱਲੋਂ ਕਈ ਵਾਰੀ ਵਿਸੇ਼ਸ਼ ਉਡਾਨਾਂ ਦਾ ਪ੍ਰਬੰਧ ਵੀ ਕੀਤਾ ਗਿਆ ਪਰ ਇਸ ਬਾਰੇ ਫਾਰਮ ਤੇ ਅਜਿਹੇ ਵਰਕਰਜ਼ ਤੱਕ ਇਹ ਖਬਰ ਹੀ ਨਹੀੱ ਪਹੁੰਚ ਸਕੀ। ਪਰ ਹੁਣ ਮਹਾਦਿਓ ਨੂੰ ਪਤਾ ਲੱਗਿਆ ਹੈ ਕਿ ਉਸ ਦੀ ਸੀਟ 28 ਦਸੰਬਰ ਨੂੰ ਉਡਾਨ ਭਰਨ ਵਾਲੇ ਜਹਾਜ਼ ਵਿੱਚ ਬੁੱਕ ਹੋਈ ਹੈ ਪਰ ਔਕੜ ਇਹ ਆ ਰਹੀ ਹੈ ਕਿ ਉਡਾਨ ਭਰਨ ਤੋਂ 72 ਘੰਟੇ ਪਹਿਲਾਂ ਨੈਗੇਟਿਵ ਕੋਵਿਡ ਟੈਸਟ ਹਾਸਲ ਕਰਨਾ ਕਾਫੀ ਮੁਸ਼ਕਲ ਹੈ।
ਕੌਲਿੰਗਵੁੱਡ, ਓਨਟਾਰੀਓ ਨੇੜੇ ਸਥਿਤ ਫਾਰਮ ਦੇ ਸਹਿ ਮਾਲਕ, ਜਿੱਥੇ ਮਹਾਦਿਓ ਤੇ ਪੰਜ ਹੋਰ ਤ੍ਰਿਨੀਦਾਦੀਅਨਜ਼ ਲੰਮੇਂ ਸਮੇਂ ਤੋਂ ਕੰਮ ਕਰਦੇ ਹਨ, ਰੇਅ ਫੈਰੀ ਨੇ ਆਖਿਆ ਕਿ ਉਹ ਉਸ ਸਮੇੱ ਤੱਕ ਕ੍ਰਿਸਮਸ ਦਾ ਮਜ਼ਾ ਨਹੀੱ ਲੈ ਸਕਦੇ ਜਦੋਂ ਤੱਕ ਇਹ ਵਰਕਰ ਇੱਥੇ ਇੱਕਲੇ ਆਪਣੇ ਪਰਿਵਾਰਾਂ ਤੋਂ ਦੂਰ ਰਹਿਣਗੇ। ਫੈਡਰਲ ਸਰਕਾਰ ਵੱਲੋਂ ਅਜਿਹੇ ਹਾਲਾਤ ਵਿੱਚ ਫਸੇ ਵਰਕਰਜ਼ ਨੂੰ ਬਿਨਾਂ ਕਿਸੇ ਖਰਚੇ ਦੇ ਓਪਨ ਵਰਕ ਪਰਮਿਟ ਲਈ ਅਪਲਾਈ ਕਰਨ ਦੀ ਖੁੱਲ੍ਹ ਦਿੱਤੀ ਗਈ ਹੈ। ਇਸ ਨਾਲ ਵਰਕ ਪਰਮਿਟ ਦੀ ਮਿਆਦ ਵੱਧ ਜਾਂਦੀ ਹੈ।

Leave a Reply

Your email address will not be published. Required fields are marked *