ਪ੍ਰਧਾਨ ਮੰਤਰੀ ਟਰੂਡੋ ਵਲੋਂ ਕ੍ਰਿਸਮਸ ਦੀਆਂ ਮੁਬਾਰਕਾਂ

ਓਟਵਾ- ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕ੍ਰਿਸਮਸ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਹੈ ਕਿ ਭਾਵੇਂਕਿ ਇਹ ਤਿਊਹਾਰ ਪਹਿਲਾਂ ਵਾਂਗ ਨਹੀਂ ਹੈ, ਤੁਸੀਂ ਆਪਣੇ ਮਿੱਤਰਾਂ ਅਤੇ ਪਰਿਵਾਰ ਨਾਲ ਮਿਲਕੇ ਵੱਡੀਆਂ ਡਿਨਰ ਪਾਰਟੀਆਂ ਨਹੀ ਕਰ ਸਕਦੇ ਪਰ ਫਿਰ ਵੀ ਚੁਣੌਤੀਆਂ ਭਰੇ ਸਮੇਂ ਵਿਚ ਇਹ ਇਕ ਮੁਬਾਰਕ ਮੌਕਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਇਸ ਸਮੇਂ ਸਾਨੂੰ ਉਹਨਾਂ ਚੰਗੀਆਂ ਗੱਲਾਂ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ ਜਿਹਨਾਂ ਦੀ ਸਾਡੇ ਲਈ ਅਹਿਮੀਅਤ ਰਹੀ। ਇਹ ਸਾਲ ਔਖਾ ਰਿਹਾ ਪਰ ਇਸ ਦੌਰਾਨ ਇਕ ਦੂਸਰੇ ਨਾਲ ਸਨੇਹ, ਸਹਿਯੋਗ ਅਤੇ ਫਿਕਰਮੰਦੀ ਨੇ ਵੀ ਸਾਨੂੰ ਮਜਬੂਤ ਬਣਾਈ ਰੱਖਿਆ।

Leave a Reply

Your email address will not be published. Required fields are marked *