ਡਾਊਨਟਾਊਨ ਦੀ ਇਮਾਰਤ ਵਿੱਚ ਲੱਗੀ ਜ਼ਬਰਦਸਤ ਅੱਗ

ਟੋਰਾਂਟੋ: ਡਾਊਨਟਾਊਨ ਦੇ ਰੌਨਸੈਜ਼ਵੇਲ ਇਲਾਕੇ ਵਿੱਚ ਇੱਕ ਖਾਲੀ ਇਮਾਰਤ ਵਿੱਚ ਲੱਗੀ ਜ਼ਬਰਦਸਤ ਅੱਗ ਉੱਤੇ ਕਾਬੂ ਪਾਉਣ ਲਈ ਫਾਇਰਫਾਈਟਰਜ਼ ਨੂੰ ਕਾਫੀ ਮਸ਼ੱਕਤ ਕਰਨੀ ਪੈ ਰਹੀ ਹੈ।
ਐਤਵਾਰ ਰਾਤ ਨੂੰ 6:30 ਵਜੇ ਤੋਂ ਠੀਕ ਬਾਅਦ ਡੰਡਾਸ ਸਟਰੀਟ ਵੈਸਟ ਤੇ ਸਟਰਲਿੰਗ ਰੋਡ ਉੱਤੇ ਲੱਗੀ ਇਸ ਅੱਗ ਉੱਤੇ ਕਾਬੂ ਪਾਉਣ ਲਈ ਫਾਇਰ ਅਮਲੇ ਨੂੰ ਸੱਦਿਆ ਗਿਆ। ਇਮਾਰਤ ਵਿੱਚੋਂ ਸੰਘਣਾਂ ਧੂੰਆਂ ਤੇ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ। ਇਹ ਸੰਦਾਂ ਤੇ ਹੋਰ ਸਾਜ਼ੋ ਸਮਾਨ ਨੂੰ ਸਾਂਭ ਕੇ ਰੱਖਣ ਵਾਲਾ ਗੋਦਾਮ ਸੀ ਜੋ ਹੁਣ ਖਾਲੀ ਦੱਸਿਆ ਜਾਂਦਾ ਹੈ। ਅੱਗ ਐਨੀ ਜ਼ਬਰਦਸਤ ਸੀ ਕਿ ਇਸ ਉੱਤੇ ਕਾਬੂ ਪਾਉਣ ਲਈ 80 ਫਾਇਰਫਾਈਟਰਜ਼ ਮੌਕੇ ਉੱਤੇ ਪਹੁੰਚੇ।
ਇਹ ਵੀ ਰਿਪੋਰਟਾਂ ਮਿਲੀਆਂ ਹਨ ਕਿ ਇਮਾਰਤ ਦੀ ਇੱਕ ਕੰਧ ਤੇ ਇਸ ਦਾ ਕੁੱਝ ਹਿੱਸਾ ਵੀ ਢਹਿ ਗਿਆ।ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਖਬਰ ਨਹੀੱ ਹੈ। ਯੂਨੀਅਨ ਸਟੇਸ਼ਨ ਤੇ ਪੀਅਰਸਨ ਏਅਰਪੋਰਟ ਦਰਮਿਆਨ ਚੱਲਦੀ ਯੂਪੀ ਐਕਸਪ੍ਰੈੱਸ ਬੱਸ ਸਰਵਿਸ ਵੀ ਮੁਲਤਵੀ ਕਰ ਦਿੱਤੀ ਗਈ ਹੈ।

Leave a Reply

Your email address will not be published.