ਬਾਹਰਲੇ ਰਾਜਾਂ ਤੇ ਜ਼ਿਲ੍ਹਿਆਂ ਤੋਂ ਲਿਆਂਦੇ ਝੋਨੇ ਦੇ ਟਰੱਕ ਕਿਸਾਨਾਂ ਨੇ ਘੇਰੇ, ਮਾਹੌਲ ਤਣਾਅਪੂਰਨ
ਟੱਲੇਵਾਲ, 18 ਅਕਤੂਬਰ
ਬਾਹਰਲੇ ਰਾਜਾਂ ਅਤੇ ਜ਼ਿਲ੍ਹਿਆਂ ਤੋਂ ਲਿਆਂਦੇ ਝੋਨੇ ਦੇ ਟਰੱਕਾਂ ਨੂੰ ਕਿਸਾਨਾਂ ਵਲੋਂ ਪਿੰਡ ਪੱਖੋਕੇ ਨੇੜੇ ਬਰਨਾਲਾ-ਅੰਮ੍ਰਿਤਸਰ ਕੌਮੀ ਮਾਰਗ ’ਤੇ ਘੇਰ ਲਿਆ, ਜਿਸ ਕਰਕੇ ਕਿਸਾਨਾਂ ਅਤੇ ਟਰੱਕ ਡਰਾਈਵਰਾਂ ਵਿੱਚ ਮਾਹੌਲ ਤਣਾਅਪੂਰਣ ਹੋ ਗਿਆ ਅਤੇ ਟਰੱਕ ਡਰਾਈਵਰਾਂ ਵਲੋਂ ਰੋਡ ਜਾਮ ਕਰ ਦਿੱਤਾ ਗਿਆ। ਇਸ ਮੌਕੇ ਭਾਕਿਯੂ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉਗੋਕੇ ਨੇ ਕਿਹਾ ਕਿ ਬਾਹਰੀ ਰਾਜਾਂ ਮੱਧ ਪ੍ਰਦੇਸ਼ ਅਯੇ ਯੂਪੀ ਤੋਂ ਝੋਨਾ ਸਸਤੇ ਭਾਅ ਖਰੀਦ ਕੇ ਵਪਾਰੀ ਇਸ ਨੂੰ ਪੰਜਾਬ ਵਿੱਚ ਲਿਆ ਕੇ ਮਹਿੰਗੇ ਭਾਅ ਵੇਚ ਕੇ ਸਰਕਾਰ ਨੂੰ ਰਗੜਾ ਲਾ ਰਹੇ ਹਨ।