Coronavirus New Strain India: ਭਾਰਤ ਨੇ ਬਿ੍ਰਟੇਨ ਤੋਂ ਆਉਣ ਵਾਲੀਆਂ ਫਲਾਈਟਾਂ ’ਤੇ 7 ਜਨਵਰੀ ਤਕ ਵਧਾਈ ਰੋਕ

ਨਵੀਂ ਦਿੱਲੀ – ਭਾਰਤ ਨੇ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਨੂੰ ਫੈਲਣ ਤੋਂ ਰੋਕਣ ਲਈ ਬਿ੍ਰਟੇਨ ਤੋਂ ਆਉਣ-ਜਾਣ ਵਾਲੀਆਂ ਫਲਾਈਟਾਂ ’ਤੇ 7 ਜਨਵਰੀ ਤਕ ਰੋਕ ਲਗਾ ਦਿੱਤੀ ਹੈ। ਸਿਵਲ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਗੌਰਤਲਬ ਹੈ ਕਿ ਹਵਾਬਾਜ਼ੀ ਮੰਤਰਾਲੇ ਨੇ ਪਿਛਲੇ ਹਫ਼ਤੇ ਭਾਰਤ ਤੇ ਬਿ੍ਰਟੇਨ ਵਿਚਕਾਰ 23 ਤੋਂ 31 ਦਸੰਬਰ ਤਕ ਫਲਾਈਟਾਂ ’ਤੇ ਰੋਕ ਲਾ ਦਿੱਤੀ ਸੀ, ਜਿਸ ਤੋਂ ਬਾਅਦ ਹੁਣ ਇਸ ਨੂੰ 7 ਜਨਵਰੀ 2021 ਤਕ ਵਧਾ ਦਿੱਤਾ ਗਿਆ ਹੈ।
 
ਭਾਰਤ ’ਚ ਬਿ੍ਰਟੇਨ ਤੋਂ ਆਏ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਦੇ ਹੁਣ ਤਕ 20 ਮਾਮਲੇ ਸਾਹਮਣੇ ਆ ਚੱੁਕੇ ਹਨ। ਮੰਗਲਵਾਰ ਨੂੰ ਬਿ੍ਰਟੇਨ ’ਚ ਮਿਲੇ ਕੋਰੋਨਾ ਵਾਇਰਸ ਦੇ ਜ਼ਿਆਦਾ ਖ਼ਤਰਨਾਕ ਰੂਪ ਨੇ ਭਾਰਤ ’ਚ ਵੀ ਦਸਤਕ ਦਿੱਤੀ ਸੀ। ਸਰਕਾਰ ਨੰ ਮੰਗਲਵਾਰ ਨੂੰ ਦੱਸਿਆ ਸੀ ਕਿ ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਬਿ੍ਰਟੇਨ ਤੋਂ ਆਏ ਛੇ ਲੋਕ ਕੋਰੋਨਾ ਵਾਇਰਸ ਦੇ ਨਵੇਂ ਰੂਪ ਤੋਂ ਸੰਕ੍ਰਮਿਤ ਪਾਏ ਗਏ ਹਨ। ਇਸ ਤੋਂ ਬਾਅਦ ਹੁਣ ਤਕ ਕੱੁਲ 20 ਲੋਕਾਂ ’ਚ ਕੋਰੋਨਾ ਦੀ ਨਵੀਂ ਸਟ੍ਰੇਨ ਪਾਈ ਜਾ ਚੱੁਕੀ ਹੈ।
ਇਸ ਤੋਂ ਪਹਿਲਾਂ ਸਿਵਲ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਕੋਰੋਨਾ ਦੇ ਨਵੇਂ ਸਟ੍ਰੇਨ ਦੇ ਪ੍ਰਸਾਰ ਦੀ ਰੋਕਥਾਮ ਲਈ ਬਿ੍ਰਟੇਨ ਤੋਂ ਆਉਣ-ਜਾਣ ਵਾਲੀਆਂ ਉਡਾਣਾਂ ’ਤੇ ਰੋਕ ਨੂੰ ਅੱਗੇ ਵਧਾਇਆ ਜਾ ਸਕਦਾ ਹੈ। ਪੁਰੀ ਨੇ ਮੰਗਲਵਾਰ ਨੂੰ ਇਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਸੀ ਕਿ ਭਾਰਤ-ਬਿ੍ਰਟੇਨ ਵਿਚਕਾਰ ਹਵਾਈ ਸੇਵਾਵਾਂ ’ਤੇ ਕੁਝ ਹੋਰ ਦਿਨ ਰੋਕ ਵਧਣ ਦੇ ਆਸਾਰ ਹਨ। ਇਸ ਤੋਂ ਪਹਿਲਾਂ ਸਿਹਤ ਮੰਤਰਾਲੇ ਨੇ ਕਿਹਾ ਸੀ ਕਿ ਬਿ੍ਰਟੇਨ ਤੋਂ ਭਾਰਤ ਆਏ 6 ਲੋਕ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਤਂੋ ਸੰਕ੍ਰਮਿਤ ਪਾਏ ਗਏ ਹਨ। ਕੋਰੋਨਾ ਵਾਇਰਸ ਦੇ ਇਸ ਨਵੇਂ ਬਿ੍ਰਟਿਸ਼ ਸਟ੍ਰੇਨ ਤੋਂ ਸੰਕ੍ਰਮਿਤ ਹੋਣ ਦੇ ਮਾਮਲੇ ਡੈਨਮਾਰਕ, ਨੀਦਰਲੈਂਡ, ਆਸਟ੍ਰੇਲੀਆ, ਇਟਲੀ, ਸਵੀਡਨ ਤੇ ਹੋਰ ਕਈ ਦੇਸ਼ਾਂ ’ਚ ਰਿਪੋਰਟ ਹੋ ਚੱੁਕੇ ਹਨ।

Leave a Reply

Your email address will not be published.