ਗੁਰਦਾਸਪੁਰ ਦੇ ਕਲਾਨੌਰ ‘ਚ BSF ਜਵਾਨਾਂ ਨੇ 10 ਪੈਕੇਟ ਹੈਰੋਈਨ ਤੇੇ 3 ਪਿਸਤੌਲ ਕੀਤੀ ਬਰਾਮਦ
ਲਾਨੌਰ : ਕੜਾਕੇ ਦੀ ਪੈ ਰਹੀ ਠੰਡ ਤੇ ਸੰਘਣੀ ਧੁੰਦ ਤੋਂ ਬਚਣ ਲਈ ਲੋਕ ਅੱਗ ਦਾ ਸਹਾਰਾ ਲੈ ਰਹੇ ਹਨ। ਉਥੇ ਬੁੱਧਵਾਰ ਤੜਕਸਾਰ ਸਵੇਰੇ ਬੀਐੱਸਐੱਫ ਦੀ 89 ਬਟਾਲੀਅਨ ਦੀ ਬੀਓਪੀ ਮੇਤਲਾ ਦੇ ਜਵਾਨਾਂ ਵੱਲੋਂ ਪਾਕਿਸਤਾਨੀ ਤਸਕਰਾਂ ਵੱਲੋਂ ਭਾਰਤ ਵਾਲੇ ਪਾਸੇ ਭੇਜੀ 10 ਪੈਕੇਟ ਹੈਰੋਇਨ ਤਿੰਨ ਪਿਸਟਲ ਮੈਗਜ਼ੀਨ ਸਮੇਤ ਬਰਾਮਦ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੁੱਧਵਾਰ ਸਵੇਰੇ ਛੇ ਵਜੇ ਦੇ ਕਰੀਬ ਬੀਓਪੀ ਮੇਤਲਾ ਦੇ ਜਵਾਨਾਂ ਵੱਲੋਂ ਪਾਕਿਸਤਾਨ ਵਾਲੇ ਪਾਸੇ ਹਰਕਤ ਵੇਖੀ ਗਈ ਤੇ ਗੋਲੀਆਂ ਵੀ ਚਲਾਈਆਂ ਗਈਆਂ। ਜਦੋਂ ਬੀਐੱਸਐੱਫ ਵੱਲੋਂ ਕੰਡਿਆਲੀ ਤਾਰ ਨੇੜੇ ਸਰਚ ਕੀਤਾ ਤਾਂ 10 ਪੈਕੇਟ ਹੈਰੋਇਨ ਤਿੰਨ ਪਿਸਟਲ ਤੇ 6 ਦੇ ਕਰੀਬ ਮੈਗਜ਼ੀਨ ਬਰਾਮਦ ਕੀਤੇ ਜਾਣ ਦੀ ਖ਼ਬਰ ਹੈ।