ਚੰਡੀਗੜ੍ਹ ‘ਚ ਨਾਈਟ ਕਰਫਿਊ ਹਟਾਇਆ, ਹੋਟਲ ਤੇ ਰੈਸਟੋਰੈਂਟਸ ਨੂੰ ਬਾਰ ਖੋਲ੍ਹਣ ਦੀ ਇਜਾਜ਼ਤ

ਚੰਡੀਗੜ੍ਹ: ਚੰਡੀਗੜ੍ਹ ‘ਚ ਨਾਈਟ ਕਰਫਿਊ ਹਟਾ ਦਿੱਤਾ ਗਿਆ ਹੈ। ਹੁਣ ਦੇਰ ਰਾਤ ਤੱਕ ਬਾਹਰ ਦੀ ਆਵਾਜਾਈ ‘ਤੇ ਕੋਈ ਰੋਕ ਨਹੀਂ ਹੋਵੇਗੀ। ਪ੍ਰਸ਼ਾਸਨ ਨੇ ਸ਼ਹਿਰ ਦੇ ਹੋਟਲ ਅਤੇ ਰੈਸਟੋਰੈਂਟਸ ਨੂੰ ਸ਼ਰਾਬ ਦੀਆਂ ਬਾਰਾਂ ਖੋਲ੍ਹਣ ਦੀ ਪ੍ਰਵਾਨਗੀ ਦੇ ਦਿੱਤੀ ਹੈ।

ਪੰਜਾਬ ਰਾਜ ਭਵਨ ਵਿਖੇ ਹੋਈ ਕੋਵਿਡ -19 ਵਾਰ ਰੂਮ ਦੀ ਬੈਠਕ ‘ਚ ਪ੍ਰਬੰਧਕਾਂ ਨੇ ਅਧਿਕਾਰੀਆਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਇਹ ਹੁਕਮ ਅਨਲੌਕ 4 ਦੇ ਤਹਿਤ ਜਾਰੀ ਕੀਤੇ। ਇਹ ਆਦੇਸ਼ 1 ਸਤੰਬਰ ਤੋਂ ਲਾਗੂ ਹੋਣਗੇ।

ਓਡ ਈਵ ਸਿਸਟਮ ਪਹਿਲਾਂ ਵਾਂਗ ਬਾਜ਼ਾਰ ‘ਚ ਜਾਰੀ ਰਹੇਗਾ। ਇਸ ਦਾ ਫੈਸਲਾ ਇਸ ਹਫਤੇ ਸ਼ੁੱਕਰਵਾਰ ਨੂੰ ਹੋਵੇਗਾ। ਸੁਖਨਾ ਝੀਲ ‘ਤੇ ਵੀਕੈਂਡ ਦੀ ਪਾਬੰਦੀ ਜਾਰੀ ਰਹੇਗੀ, ਇਸ ਦਾ ਫੈਸਲਾ ਵੀ ਆਉਣ ਵਾਲੇ ਦਿਨਾਂ ‘ਚ ਕੀਤਾ ਜਾਵੇਗਾ।

Leave a Reply

Your email address will not be published.