ਖੇਤੀ ਕਾਨੂੰਨ: ਭੁਪਿੰਦਰ ਸਿੰਘ ਮਾਨ ਨੇ ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ ਤੋਂ ਨਾਮ ਵਾਪਸ ਲਿਆ
ਮਾਨਸਾ – ਸੁਪਰੀਮ ਕੋਰਟ ਵੱਲੋਂ ਖੇਤੀ ਕਾਨੂੰਨਾਂ ਬਾਰੇ ਬਣਾਈ ਚਾਰ ਮੈਂਬਰੀ ਕਮੇਟੀ ਵਿੱਚੋਂ ਭੁਪਿੰਦਰ ਸਿੰਘ ਮਾਨ ਬਾਹਰ ਹੋ ਗਏ ਹਨ। ਪ੍ਨ੍ਰਾਪਤ ਜਾਣਕਾਰੀ ਮੁਤਾਬਕ ਉਨ੍ਹਾਂ ਨੇ ਕਿਹਾ ਕਿ ਉਹ ਕਿਸਾਨ ਹਿੱਤਾਂ ਵਿੱਚ ਕਮੇਟੀ ਤੋਂ ਵੱਖ ਹੋ ਰਹੇ ਹਨ। ਸ੍ਰੀ ਮਾਨ ਹੁਣ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਹਨ ਅਤੇ ਕਿਸਾਨ ਤਾਲਮੇਲ ਕਮੇਟੀ ( ਕੇਸੀਸੀ) ਦੇ ਚੇਅਰਮੈਨ ਵੀ ਹਨ। ਉਹ 1966 ਵਿਚ ਫਾਰਮਰ ਫਰੈਂਡ ਐਸੋਸੀਏਸ਼ਨ ਦੇ ਸੰਸਥਾਪਕ ਮੈਂਬਰਾਂ ਵਿਚੋਂ ਇੱਕ ਹਨ।