ਤਣਾਅ ਦਰਮਿਆਨ ਤਹਿਰਾਨ ਵੱਲੋਂ ਓਮਾਨ ਦੀ ਖਾੜੀ ’ਚ ਮਸ਼ਕਾਂ

ਤਹਿਰਾਨ, 13 ਜਨਵਰੀ

ਇਰਾਨ ਦੀ ਜਲ ਸੈਨਾ ਵੱਲੋਂ ਓਮਾਨ ਦੀ ਖਾੜੀ ’ਚ ਘੱਟ ਦੂਰੀ ਵਾਲੀਆਂ ਮਿਜ਼ਾਈਲਾਂ ਦੀਆਂ ਮਸ਼ਕਾਂ ਕੀਤੀਆਂ ਜਾ ਰਹੀਆਂ ਹਨ। ਤਹਿਰਾਨ ਦੇ ਪਰਮਾਣੂ ਪ੍ਰੋਗਰਾਮ ਅਤੇ ਅਮਰੀਕੀ ਦਬਾਅ ਕਾਰਨ ਖ਼ਿੱਤੇ ’ਚ ਤਣਾਅ ਚੱਲ ਰਿਹਾ ਹੈ। ਮਸ਼ਕਾਂ ’ਚ ਇਰਾਨ ’ਚ ਬਣੇ ਦੋ ਨਵੇਂ ਜੰਗੀ ਬੇੜਿਆਂ ਦੇ ਵੀ ਹਿੱਸਾ ਲੈਣ ਦੀ ਸੰਭਾਵਨਾ ਹੈ।

ਇਰਾਨ ਨੇ ਪਿਛਲੇ ਕੁਝ ਦਿਨਾਂ ਤੋਂ ਫ਼ੌਜੀ ਮਸ਼ਕਾਂ ਵਧਾ ਦਿੱਤੀਆਂ ਹਨ। ਸ਼ਨਿਚਰਵਾਰ ਨੂੰ ਰੈਵੋਲਿਊਸ਼ਨਰੀ ਗਾਰਡ ਨੇ ਫਾਰਸ ਦੀ ਖਾੜੀ ’ਚ ਪਰੇਡ ਕੀਤੀ ਸੀ ਅਤੇ ਉਸ ਤੋਂ ਪਹਿਲਾਂ ਇਰਾਨ ਨੇ ਮੁਲਕ ’ਚ ਡਰੋਨਾਂ ਦਾ ਅਭਿਆਸ ਕੀਤਾ ਸੀ। ਪਿਛਲੇ ਹਫ਼ਤੇ ਇਰਾਨ ਨੇ ਦੱਖਣੀ ਕੋਰੀਆ ਦੇ ਤੇਲ ਟੈਂਕਰ ਅਤੇ ਉਸ ਦੇ ਅਮਲੇ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਸੀ। ਮੰਗਲਵਾਰ ਨੂੰ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਇਰਾਨ ’ਤੇ ਦੋਸ਼ ਲਾਇਆ ਸੀ ਕਿ ਉਸ ਦੇ ਅਤਿਵਾਦੀ ਜਥੇਬੰਦੀ ਅਲ ਕਾਇਦਾ ਨਾਲ ਗੁਪਤ ਸਬੰਧ ਹਨ।

ਉਨ੍ਹਾਂ ਇਰਾਨ ਦੇ ਕਈ ਸੀਨੀਅਰ ਅਧਿਕਾਰੀਆਂ ’ਤੇ ਨਵੀਆਂ ਪਾਬੰਦੀਆਂ ਲਗਾ ਦਿੱਤੀਆਂ ਸਨ।

Leave a Reply

Your email address will not be published.