Kangana Ranaut ਦੇ ਟਵੀਟ ‘ਤੇ ਹੰਗਾਮੇ ਤੋਂ ਬਾਅਦ ਟਵਿੱਟਰ ਅਕਾਊਂਟ ‘ਤੇ ਆਰਜ਼ੀ ਪਾਬੰਦੀ, ਬੋਲੀ- ਤੇਰਾ ਜਿਊਣਾ ਮੁਸ਼ਕਲ ਕਰ ਦਿਆਂਗੀ

ਨਵੀਂ ਦਿੱਲੀ : ਆਪਣੇ ਬਿਆਨਾਂ ਤੇ ਟਵੀਟਸ ਲਈ ਚਰਚਾ ‘ਚ ਰਹਿਣ ਵਾਲੀ ਅਦਾਕਾਰਾ ਕੰਗਨਾ ਰਣੌਤ (Kangna Ranaut) ਇਕ ਵਾਰ ਫਿਰ ਟਵਿੱਟਰ ਕੰਟਰੋਵਰਸੀ ਦੇ ਕੇਂਦਰ ‘ਚ ਹੈ। ਕੰਗਨਾ ਦੇ ਇਕ ਇਤਰਾਜ਼ਯੋਗ ਟਵੀਟ ਤੋਂ ਬਾਅਦ ਉਸ ਦਾ ਅਕਾਊਂਟ ਆਰਜ਼ੀ ਰੂਪ ‘ਚ ਬੈਨ ਕਰ ਦਿੱਤਾ ਗਿਆ ਸੀ, ਜਿਸ ‘ਤੇ ਕੰਗਨਾ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ, ਉੱਥੇ ਹੀ ਟਵਿੱਟਰ ‘ਤੇ ਉਨ੍ਹਾਂ ਦੇ ਅਕਾਊਂਟ ਨੂੰ ਸਸਪੈਂਡ ਕਰਨ ਦੀ ਮੰਗ ਸਬੰਧੀ ਹੈਸ਼ਟੈਗ ਚਲਾਏ ਜਾ ਰਹੇ ਹਨ।

ਕੰਗਨਾ ਨੇ ਵਿਵਾਦਤ ਟਵੀਟ ਡਿਲੀਟ ਕਰ ਦਿੱਤਾ, ਪਰ ਇਸ ਤੋਂ ਪਹਿਲਾਂ ਯੂਜ਼ਰਜ਼ ਨੇ ਇਸ ਨੂੰ ਰਿਪੋਰਟ ਕਰ ਦਿੱਤਾ, ਜਿਸ ਤੋਂ ਬਾਅਦ ਕੰਗਨਾ ਨੂੰ ਆਰਜ਼ੀ ਪਾਬੰਦੀ ਦਾ ਸਾਹਮਣਾ ਕਰਨਾ ਪਿਆ ਸੀ। ਬੁੱਧਵਾਰ ਸਵੇਰੇ ਕੰਗਨਾ ਨੇ ਆਪਣੇ ਟਵੀਟ ‘ਚ ਟਵਿੱਟਰ ਦੇ ਕੋ-ਫਾਊਂਡਰ ਤੇ ਸੀਈਓ ਜੈਕ ਡਾਰਸੀ ਨੂੰ ਵੀ ਲਪੇਟ ‘ਚ ਲਿਆ। ਕੰਗਨਾ ਨੇ ਟਵੀਟ ਕੀਤਾ- ਲਿਬਰੂਸ (ਸੁਤੰਤਰ ਵਿਚਾਰਧਾਰਾ ਰੱਖਣ ਵਾਲੇ ਵਰਗ ਲਈ ਕੰਗਨਾ ਅਜਿਹੀਆਂ ਸੰਗਿਆਵਾਂ ਦੀ ਵਰਤੋਂ ਕਰਦੀਆਂ ਹਨ) ਆਪਣੇ ਚਾਚਾ ਜੈਕ ਅੱਗੇ ਰੋਏ ਤੇ ਮੇਰਾ ਅਕਾਊਂਟ ਅਸਥਾਈ ਤੌਰ ‘ਤੇ ਬੈਨ ਕਰਵਾ ਦਿੱਤਾ। ਉਹ ਲੋਕ ਮੈਨੂੰ ਧਮਕਾ ਰਹੇ ਹਨ। ਮੇਰਾ ਅਕਾਊਂਟ/ਮੇਰੀ ਆਭਾਸੀ ਪਛਾਣ ਕਦੀ ਵੀ ਦੇਸ਼ ਲਈ ਸ਼ਹੀਦ ਹੋ ਸਕਦੀ ਹੈ। ਪਰ ਮੇਰਾ ਰੀ-ਲੋਡਿਡ ਦੇਸ਼ ਭਗਤ ਐਡੀਸ਼ਨ ਮੇਰੀਆਂ ਫਿਲਮਾਂ ਜ਼ਰੀਏ ਵਾਰ-ਵਾਰ ਆਉਂਦਾ ਰਹੇਗਾ। ਤੇਰਾ ਜਿਊਣਾ ਮੁਸ਼ਕਲ ਕਰ ਕੇ ਰਹਾਂਗੀ।

Leave a Reply

Your email address will not be published. Required fields are marked *