ਕਿਸਾਨ ਆਗੂ ਜਸਵੰਤ ਸਿੰਘ ਤੁਲਾਵਾਲ ਨੇ ਕਿਹਾ ਕਿ ਜਾਬਰ ਰਾਜਿਆਂ ਨੇ ਜ਼ਮੀਨਾਂ ‘ਤੇ ਕਬਜ਼ੇ ਕਰ ਕੇ ਪਿੰਡਾ ਵਿਚ ਆਪਣੇ ਚੌਧਰੀ ਰੱਖੇ ਹੋਏ ਸਨ ਜਦੋਂ ਖੇਤਾਂ ‘ਚ ਕੰਮ ਕਰਨ ਵਾਲੇ ਕਿਸਾਨਾਂ ਮਜ਼ਦੂਰਾਂ ਤੋਂ ਬਟਾਈ ਬਦਲੇ ਧੱਕੇ ਨਾਲ ਅਨਾਜ ਲੈਂਦੇ ਸਨ ਤਾਂ ਗੁਰੂ ਜੀ ਨੇ ਜ਼ਾਲਮ ਰਾਜਿਆਂ ਖ਼ਿਲਾਫ਼ ਸੰਘਰਸ਼ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਜ਼ਮੀਨ ਪ੍ਰਰਾਪਤੀ ਦੇ ਸੰਘਰਸ਼ ਲਈ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿਚ ਫ਼ੌਜ ਨੂੰ ਨੰਦੇੜ ਸਾਹਿਬ ਤੋਂ ਪੰਜਾਬ ਵੱਲ ਤੋਰਿਆ। ਇਸ ਦੌਰਾਨ ਸੂਫੀ ਗਾਇਕ ਕੰਵਰ ਗਰੇਵਾਲ, ਹਰਫ਼ ਚੀਮਾ ਤੇ ਗ਼ਾਲਿਬ ਵੜੈਚ ਨੇ ਆਪਣੇ ਭਾਸ਼ਣਾਂ ਤੇ ਗੀਤਾਂ ਰਾਹੀਂ ਕਿਸਾਨਾਂ-ਮਜ਼ਦੂਰਾਂ ਨੂੰ ਇਸ ਸ਼ਾਂਤਮਈ ਮੋਰਚੇ ‘ਚ ਡਟੇ ਰਹਿਣ ਦਾ ਸੱਦਾ ਦਿੱਤਾ। ਇਸ ਮੌਕੇ ਹਰਿੰਦਰ ਬਿੰਦੂ, ਰੂਪ ਸਿੰਘ ਛੰਨਾ, ਅਮਰੀਕ ਸਿੰਘ ਗੰਢੂਆਂ, ਜਸਵੰਤੂ ਸਦਰਪੁਰ ਤੇ ਬਸੰਤ ਕੋਠਾਗੁਰੂੂ ਹਾਜ਼ਰ ਸਨ।