ਨਕੋਦਰ ’ਚ ਐੱਸਟੀਐੱਫ ਟੀਮ ਨੇ ਨਸ਼ਾ ਤਸਕਰਾਂ ਨੂੰ ਫੜਨ ਲਈ ਕੀਤੀ ਫਾਇਰਿੰਗ, ਦੋ ਜਣੇ ਗ੍ਰਿਫ਼ਤਾਰ

ਜਲੰਧਰ : ਨਕੋਦਰ ਦੇ ਬੱਸ ਸਟੈਂਡ ਦੇ ਬਾਹਰ ਉਸ ਵੱਲੇ ਐੱਸਟੀਐੱਫ ਵੱਲੋਂ ਗੋਲੀ ਚਲਾ ਕੇ ਨਸ਼ੇ ਦੇ 2 ਸਮੱਗਲਰਾਂ ਨੂੰ ਕਾਬੂ ਕੀਤਾ ਗਿਆ ਜਦ ਸਮੱਗਲਰਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਕਾਬੂ ਕੀਤੇ ਗਏ ਸਮਗਲਾ ਪਾਸੋਂ ਹੈਰੋਇਨ, ਪਿਸਟਲ ਅਤੇ ਕਾਰਤੂਸ ਵੀ ਬਰਾਮਦ ਹੋਏ ਹਨ।

ਜਾਣਕਾਰੀ ਅਨੁਸਾਰ ਨਕੋਦਰ ਵੱਲ ਇਕ ਸਵਿਫਟ ਗੱਡੀ ਜਾ ਰਹੀ ਸੀ ਜਿਸ ਦੇ ਪਿੱਛੇ ਤਿੰਨ ਗੱਡੀਆਂ ਲੱਗੀਆਂ ਹੋਈਆਂ ਸਨ। ਨਕੋਦਰ ਬੱਸ ਸਟੈਂਡ ਦੇ ਲਾਗੇ ਭੀੜ ਹੋਣ ਕਾਰਨ ਸਵਿਫਟ ਗੱਡੀ ਦੀ ਰਫਤਾਰ ਜਦ ਘੱਟ ਹੋਈ ਤਾਂ ਪਿੱਛੋਂ ਦੀ ਆ ਰਹੀਆਂ ਗੱਡੀਆਂ ਨੇ ਸਵਿਫਟ ਗੱਡੀ ਨੂੰ ਘੇਰਾ ਪਾ ਲਿਆ। ਸਵਿਫਟ ਗੱਡੀ ਦੇ ਚਾਲਕ ਨੇ ਜਦੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪਿੱਛੋਂ ਆਈ ਗੱਡੀਆਂ ਵਿੱਚ ਸਵਾਰ ਮੁਲਾਜ਼ਮਾਂ ਨੇ ਗੋਲੀ ਚਲਾ ਦਿੱਤੀ ਅਤੇ 2 ਨੌਜਵਾਨਾਂ ਨੂੰ ਕਾਬੂ ਕਰ ਲਿਆ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਆਈਜੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਐੱਸਟੀਐੱਫ ਦੀ ਟੀਮ ਨੂੰ ਮੁਖ਼ਬਰ ਖਾਸ ਨੇ ਸੂਚਨਾ ਦਿੱਤੀ ਸੀ ਕਿ ਗੁਰਦਿਆਲ ਸਿੰਘ ਅਤੇ ਸੁਖਚੈਨ ਸਿੰਘ ਵਾਸੀ ਮੱਖੂ ਹੈਰੋਇਨ ਦੀ ਸਪਲਾਈ ਦੇਣ ਲਈ ਜ਼ੁਲਮ ਦੇ ਵੱਲ ਆ ਗਏ ਹਨ ਮੁਖ਼ਬਰੀ ਤੋ ਬਾਅਦ ਐਸਟੀਐਫ ਦੀ ਟੀਮ ਨੇ ਨਕੋਦਰ ਵਿੱਚ ਇਨ੍ਹਾਂ ਨੂੰ ਫੜਨ ਲਈ ਜਾਲ ਵਿਛਾਇਆ ਹੋਇਆ ਸੀ।

ਜਦ ਸਮਗਲਰਾਂ ਵੱਲੋਂ ਐੱਸਟੀਐੱਫ ਦੀ ਟੀਮ ਨੂੰ ਦੇਖਿਆ ਤਾਂ ਸਮਗਲਿੰਗ ਦੀ ਗੱਡੀ ਨੇ ਪੁਲਿਸ ਮੁਲਾਜ਼ਮਾਂ ਦੀ ਗੱਡੀ ਨੂੰ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਮੁਲਾਜ਼ਮਾਂ ਨੇ ਹਵਾ ਵਿਚ ਗੋਲੀਆਂ ਚਲਾਈਆਂ। ਇਸ ਤੋਂ ਬਾਅਦ ਦੋਵਾਂ ਸਮੱਗਲਰਾਂ ਨੂੰ ਕਾਬੂ ਕਰਕੇ ਉਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋਂ 450 ਗ੍ਰਾਮ ਹੈਰੋਇਨ, ਇਕ ਦੇਸੀ ਪਿਸਟਲ ਅਤੇ 9 ਜ਼ਿੰਦਾ ਕਾਰਤੂਸ ਬਰਾਮਦ ਹੋਏ।

ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਗੁਰਦਿਆਲ ਸਿੰਘ ਕੋਲੋਂ 12 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ ਸੀ ਜਿਸ ਵਿੱਚ ਉਸ ਨੂੰ 12 ਸਾਲ ਦੀ ਸਜ਼ਾ ਹੋਈ ਸੀ।ਸਜ਼ਾ ਦੌਰਾਨ ਹੀ ਉਹ ਛੁੱਟੀ ‘ਤੇ ਬਾਹਰ ਆਇਆ ਸੀ ਅਤੇ ਬਾਹਰ ਆਉਂਦੇ ਹੀ ਉਹ ਫਿਰ ਨਸ਼ਾ ਤਸਕਰੀ ਦੇ ਧੰਦੇ ਵਿੱਚ ਲਗ ਗਿਆ।

ਉਸ ਨੇ ਇਸ ਕੰਮ ਵਿਚ ਇਕ ਹੋਰ ਨਸ਼ੇ ਦੇ ਸਮੱਗਲਰ ਸੁਖਚੈਨ ਸਿੰਘ ਵਾਸੀ ਪਿੰਡ ਪੀਰ ਮੁਹੰਮਦ ਨਾਲ ਮਿਲ ਕੇ ਧੰਦਾ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਬੁੱਧਵਾਰ ਨੂੰ ਵੀ ਉਹ ਇਕ ਡੀਲ ਦੇ ਤਹਿਤ ਜਲੰਧਰ ਦਿ ਨਕੋਦਰ ਇਲਾਕੇ ਵਿਚ ਹੈਰੋਇਨ ਦੀ ਸਪਲਾਈ ਕਰਨ ਲਈ ਪਹੁੰਚੇ ਸਨ ਉਨ੍ਹਾਂ ਦੱਸਿਆ ਕਿ ਸੁਖਚੈਨ ਸਿੰਘ ਦੇ ਖ਼ਿਲਾਫ਼ ਵੀ ਨਸ਼ਾ ਤਸਕਰੀ ਦੇ ਕਈ ਮਾਮਲੇ ਦਰਜ ਹਨ ਅਤੇ ਇਕ ਮਾਮਲੇ ਵਿਚ ਉਹ ਜ਼ਮਾਨਤ ਤੇ ਬਾਹਰ ਆਇਆ ਹੋਇਆ ਸੀ।

ਏਆਈਜੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਫੜੇ ਗਏ ਦੋਵਾਂ ਸਮੱਗਲਰਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਉਨ੍ਹਾਂ ਦਾ ਪੁਲਿਸ ਰਿਮਾਂਡ ਲਿਆ ਜਾਵੇਗਾ ਰਿਮਾਂਡ ਦੌਰਾਨ ਹੋਰ ਵੀ ਕਈ ਖੁਲਾਸੇ ਹੋਣ ਦੀ ਉਮੀਦ ਹੈ।

Leave a Reply

Your email address will not be published. Required fields are marked *