‘ਧਾਕੜ’ ‘ਚ ਹੋਸ਼ ਉਡਾ ਦੇਣ ਵਾਲਾ ਹੈ ਦਿਵਿਆ ਦੱਤਾ ਦਾ ਕਿਰਦਾਰ

ਨਵੀਂ ਦਿੱਲੀ : ਕੰਗਨਾ ਰਣੌਤ (Kangana Ranaut) ਦੀ ਫਿਲਮ ਧਾਕੜ ਦੀ ਸ਼ੂਟਿੰਗ ਅੱਜਕਲ੍ਹ ਮੱਧ ਪ੍ਰਦੇਸ਼ ‘ਚ ਚੱਲ ਰਹੀ ਹੈ। ਇੱਧਰ ਸੋਸ਼ਲ ਮੀਡੀਆ ‘ਚ ਫਿਲਮ ਦੇ ਮੁੱਖ ਕਿਰਦਾਰਾਂ ਨੂੰ ਇੰਟਰੋਡਿਊਸ ਕਰਵਾਉਣ ਦਾ ਕ੍ਰਮ ਜਾਰੀ ਹੈ। ਹੁਣ ਫਿਲਮ ਤੋਂ ਦਿਵਿਆ ਦੱਤਾ (Divya Dutta) ਦੇ ਕਿਰਦਾਰ ਰੋਹਿਣੀ (Rohini) ਦੀ ਪਹਿਲੀ ਝਲਕ ਸਾਂਝੀ ਕੀਤੀ ਗਈ ਹੈ। ਪੋਸਟਰ ‘ਤੇ ਦਿਵਿਆ ਦਾ ਅੰਦਾਜ਼ ਦੇਖ ਕੇ ਉਨ੍ਹਾਂ ਦੇ ਕਿਰਦਾਰ ਬਾਰੇ ਅੰਦਾਜ਼ਾ ਲਗਾਉਣਾ ਮੁਸ਼ਕਲ ਨਹੀਂ।
ਪੋਸਟਰ ‘ਤੇ ਦਿਵਿਆ ਭਾਵਹੀਣ ਚਿਹਰਾ ਲਈ ਬੈਠੀ ਹੈ। ਇਕ ਪੈਰ ‘ਚ ਗੋਡਿਆਂ ਤਕ ਚੜ੍ਹੀ ਸਾੜ੍ਹੀ ਤੇ ਉਂਗਲਾਂ ਦੇ ਵਿਚਕਾਰ ਸੁਲਗਦੀ ਸਿਗਰਟ ਉਨ੍ਹਾਂ ਦੇ ਕਿਰਦਾਰ ਦੀ ਬੇਪਰਵਾਹੀ ਤੇ ਨਿਡਰਤਾ ਨੂੰ ਦਰਸਾ ਰਹੀ ਹੈ। ਇਸ ਪੋਸਟਰ ਦੇ ਨਾਲ ਦਿਵਿਆ ਨੇ ਲਿਖਿਆ ਹੈ- ਉਹ ਡਰਾਉਣੀ ਦਿਸਦੀ ਹੈ, ਪਰ ਇਸ ਤੋਂ ਤਾਂ ਇਹ ਵੀ ਪਤਾ ਨਹੀਂ ਚੱਲਦਾ ਕਿ ਉਹ ਕਿੰਨੀ ਬੁਰੀ ਹੋ ਸਕਦੀ ਹੈ। ਰੋਹਿਣੀ ਦੇ ਕਿਰਦਾਰ ‘ਚ ਮੇਰੀ ਝਲਕ ਪੇਸ਼ ਹੈ। ਧਾਕੜ 1 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ।
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਅਰਜੁਨ ਰਾਮਪਾਲ ਦੇ ਕਿਰਦਾਰ ਰੂਦਰਵੀਰ ਦਾ ਪੋਸਟਰ ਸ਼ੇਅਰ ਕੀਤਾ ਗਿਆ ਸੀ। ਅਰਜੁਨ ਧਾਕੜ ‘ਚ ਵਿਲੇਨ ਦੇ ਰੋਲ ‘ਚ ਹਨ। ਉਨ੍ਹਾਂ ਦਾ ਕਿਰਦਾਰ ਮਰਸਿਨਰੀ ਵਰਗਾ ਹੈ। ਧਾਕੜ ਇਕ ਸਪਾਈ-ਐਕਸ਼ਨ ਫਿਲਮ ਹੈ, ਜਿਸ ਵਿਚ ਕੰਗਨਾ ਸਪਾਈ ਏਜੰਟ ਅਗਨੀ ਦੇ ਕਿਰਦਾਰ ‘ਚ ਹਨ। ਇਸ ਫਿਲਮ ‘ਚ ਕੰਗਨਾ ਜ਼ਬਰਦਸਤ ਐਕਸ਼ਨ ਕਰਦੇ ਹੋਏ ਦਿਖਾਈ ਦੇਵੇਗੀ ਤੇ ਉਹ ਧਾਕੜ ਨੂੰ ਹਿੰਦੀ ਸਿਨੇਮਾ ਦੀ ਪਹਿਲੀ ਐਕਟ੍ਰੈੱਸ-ਪ੍ਰਧਾਨ ਐਕਸ਼ਨ ਫਿਲਮ ਦੇ ਤੌਰ ‘ਤੇ ਪ੍ਰਚਾਰਿਤ ਵੀ ਕਰ ਰਹੀ ਹਨ। ਧਾਕੜ ਦੀ ਡਾਇਰੈਕਟਰ ਰਜਨੀਸ਼ ਰਾਜ਼ੀ ਘਈ ਕਰ ਰਹੇ ਹਨ, ਜਿਹੜੇ ਉਨ੍ਹਾਂ ਦਾ ਨਿਰਦੇਸ਼ਕੀ ਡੈਬਿਊ ਹੈ।
ਕੰਗਨਾ ਨੇ ਇਸ ਫਿਲਮ ‘ਚ ਆਪਣੇ ਕਿਰਦਾਰ ਲਈ ਰੱਜ ਕੇ ਮਿਹਨਤ ਕੀਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਚ ਵੀਡੀਓਜ਼ ਸ਼ੇਅਰ ਕੀਤੀਆਂ ਸਨ, ਜਿਨ੍ਹਾਂ ਵਿਚ ਕੰਗਨਾ ਬੌਕਸਿੰਗ, ਕਿਕ ਬੌਕਸਿੰਗ ਕਰਦੀ ਦਿਸ ਰਹੀ ਹੈ।

Leave a Reply

Your email address will not be published. Required fields are marked *