ਡੈਰਿਨ ਰਿਜ਼ੀ ਬਣੀ ਮਿਸੀਸਾਗਾ ਦੀ ਪਰਮਾਨੈਂਟ ਫਾਇਰ ਚੀਫ

ਮਿਸੀਸਾਗਾ – ਪ੍ਰੋਵਿੰਸ ਦੀ ਪਹਿਲੀ ਮਹਿਲਾ ਫਾਇਰ ਚੀਫ ਇੱਕ ਵਾਰੀ ਫਿਰ ਇਤਿਹਾਸ ਸਿਰਜਣ ਜਾ ਰਹੀ ਹੈ। ਸਿਟੀ ਆਫ ਮਿਸੀਸਾਗਾ ਵੱਲੋਂ ਡੈਰਿਨ ਰਿਜ਼ੀ ਨੂੰ ਮਿਸੀਸਾਗਾ ਦਾ ਸਥਾਈ ਫਾਇਰ ਚੀਫ ਨਿਯੁਕਤ ਕੀਤਾ ਗਿਆ ਹੈ।
ਰਿਜ਼ੀ ਨੇ ਪਿਛਲੇ ਸਾਲ ਰਿਟਾਇਰ ਹੋਏ ਟਿੰਮ ਬੈਕੇਟ ਦੀ ਥਾਂ ਲਈ ਸੀ। ਕਮਿਸ਼ਨਰ, ਕਮਿਊਨਿਟੀ ਸਰਵਿਸਿਜ਼ ਸੈ਼ਰੀ ਲਿਕਟਰਮੈਨ ਨੇ ਆਖਿਆ ਕਿ ਉਹ ਖੁਸ਼ ਹਨ ਕਿ ਡੈਰਿਨ ਦੀ ਚੋਣ ਕੀਤੇ ਜਾਣ ਉੱਤੇ ਉਹ ਉਤਸ਼ਾਹਿਤ ਹਨ। ਉਨ੍ਹਾਂ ਇਸ ਦੌਰਾਨ ਕਾਰਜਕਾਰੀ ਚੀਫ ਦੀ ਭੂਮਿਕਾ ਨਿਭਾਉਣ ਵਾਲੀ ਨੈਂਸੀ ਮੈਕਡੌਨਲਡ ਡੰਕਨ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਆਖਿਆ ਕਿ ਡੈਰਿਨ ਆਪਣੇ ਨਾਲ ਫੈਡਰਲ, ਪ੍ਰੋਵਿੰਸ਼ੀਅਲ ਤੇ ਮਿਊਂਸਪਲ ਪੱਧਰ ਦਾ ਕਾਫੀ ਵਿਆਪਕ ਤਜਰਬਾ ਲੈ ਕੇ ਆ ਰਹੀ ਹੈ ਜੋ ਕਿ ਫਾਇਰ ਸਰਵਿਸ ਦੇ ਸਾਰੇ ਖੇਤਰਾਂ ਲਈ ਕਾਫੀ ਮਹੱਤਵਪੂਰਨ ਹੋਵੇਗਾ।
ਰਿਜ਼ੀ ਨੂੰ 20 ਸਾਲਾਂ ਦਾ ਤਜ਼ਰਬਾ ਹੈ। ਉਨ੍ਹਾਂ ਵਾਅਨ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਤੇ 2018 ਵਿੱਚ ਚੀਫ ਦੇ ਅਹੁਦੇ ਤੱਕ ਪਹੁੰਚੀ। ਇਸ ਅਹਿਮ ਮੁਕਾਮ ਉੱਤੇ ਪਹੁੰਚਣ ਵਾਲੀ ਉਹ ਪਹਿਲੀ ਮਹਿਲਾ ਬਣੀ।2 ਫਰਵਰੀ ਤੋਂ ਉਹ ਮਿਸੀਸਾਗਾ ਦੇ ਫਾਇਰ ਡਿਪਾਰਟਮੈਂਟ ਵਿਖੇ ਆਪਣਾ ਅਹੁਦਾ ਸਾਂਭੇਗੀ।

Leave a Reply

Your email address will not be published.