ਬ੍ਰਹਮੋਸ ਸੁਪਰਸੋਨਿਕ ਮਿਜ਼ਾਈਲ ਦੀ ਆਈਐੱਨਐੱਸ ਚੇੱਨਈ ਤੋਂ ਸਫ਼ਲ ਪਰਖ

ਨਵੀਂ ਦਿੱਲੀ, 18 ਅਕਤੂਬਰ ਭਾਰਤ ਨੇ ਅੱਜ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦਾ ਅੱਜ ਅਰਬ ਸਾਗਰ ਵਿੱਚ ਆਈਐੱਨਐੱਸ ਚੇਨਈ ਤੋਂ ਸਫਲਤਾ ਨਾਲ ਪ੍ਰੀਖਣ ਕੀਤਾ ਗਿਆ। ਇਸ ਮਿਜ਼ਾਈਲ ਨੇ ਆਪਣੇ ਨਿਸ਼ਾਨੇ ਨੂੰ ਫੁੰਡ ਦਿੱਤਾ। ਰੱਖਿਆ ਮੰਤਰਾਲੇ ਨੇ ਬਿਆਨ ਵਿੱਚ ਕਿਹਾ, ”ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਪਣਡੁੱਬੀਆਂ, ਸਮੁੰਦਰੀ ਜਹਾਜ਼ਾਂ, ਹਵਾਈ ਜਹਾਜ਼ਾਂ ਜਾਂ ਹੋਰ ਪਲੇਟਫਾਰਮਾਂ ਤੋਂ ਲਾਂਚ ਕੀਤੀਆਂ ਜਾ ਸਕਦੀਆਂ ਹਨ।”

Leave a Reply

Your email address will not be published.