ਵਿਦੇਸ਼ ਦਾ ਦੌਰਾ ਕਰਨ ਵਾਲੀ ਵੈਕਸੀਨ ਟਾਸਕ ਫੋਰਸ ਦੀ ਮੈਂਬਰ ਨੇ ਦਿੱਤਾ ਅਸਤੀਫਾ

ਓਨਟਾਰੀਓ – ਦਸੰਬਰ ਵਿੱਚ ਦੇਸ਼ ਤੋਂ ਬਾਹਰ ਟਰੈਵਲ ਕਰਨ ਵਾਲੀ ਪ੍ਰੋਵਿੰਸ਼ੀਅਲ ਵੈਕਸੀਨ ਟਾਸਕ ਫੋਰਸ ਦੀ ਮੈਂਬਰ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ।
ਇੱਕ ਬਿਆਨ ਜਾਰੀ ਕਰਕੇ ਪ੍ਰੀਮੀਅਰ ਡੱਗ ਫੋਰਡ ਦੇ ਆਫਿਸ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਉਨ੍ਹਾਂ ਆਟੋਮੋਟਿਵ ਪਾਰਟਸ ਨਿਰਮਾਤਾ ਲੀਨਾਮਾਰ ਦੀ ਸੀਈਓ ਲਿੰਡਾ ਹਾਸੇਨਫਰਾਟਜ਼ ਦਾ ਅਸਤੀਫਾ ਕਬੂਲ ਕਰ ਲਿਆ ਹੈ।ਛੁੱਟੀਆਂ ਤੋਂ ਬਾਅਦ ਇਹ ਖੁਲਾਸਾ ਹੋਇਆ ਸੀ ਕਿ ਕੁੱਝ ਅਧਿਕਾਰੀਆਂ ਵੱਲੋਂ ਸਰਕਾਰ ਦੇ ਵਾਰੀ ਵਾਰੀ ਮਨ੍ਹਾਂ ਕਰਨ ਦੇ ਬਾਵਜੂਦ ਦੇਸ਼ ਤੋਂ ਬਾਹਰ ਟਰੈਵਲ ਕੀਤਾ ਗਿਆ ਸੀ।
ਜਿਨ੍ਹਾਂ ਅਧਿਕਾਰੀਆਂ ਵੱਲੋਂ ਸਰਕਾਰ ਦੀਆਂ ਇਨ੍ਹਾਂ ਸਿਫਾਰਿਸ਼ਾਂ ਦੀ ਉਲੰਘਣਾਂ ਕੀਤੀ ਗਈ ਉਨ੍ਹਾਂ ਵਿੱਚ ਓਨਟਾਰੀਓ ਦੇ ਸਾਬਕਾ ਵਿੱਤ ਮੰਤਰੀ ਰੌਡ ਫਿਲਿਪਸ, ਐਨਡੀਪੀ ਮੈਂਬਰ ਨਿੱਕੀ ਐਸ਼ਟਨ, ਲਿਬਰਲ ਐਮਪੀ ਕਮਲ ਖਹਿਰਾ ਤੇ ਹਾਲਟਨ ਪੁਲਿਸ ਚੀਫ ਸਟੀਵ ਟੈਨਰ ਸ਼ਾਮਲ ਹਨ।

Leave a Reply

Your email address will not be published. Required fields are marked *