ਨਹੀਂ ਰਹੇ ਮਸ਼ੂਹਰ ਗਾਇਕ ਸਰਦੂਲ ਸਿਕੰਦਰ, ਫੋਰਟਿਸ ‘ਚ ਲਿਆ ਆਖਰੀ ਸਾਹ

ਪੰਜਾਬੀ ਸਿਨੇਮੇ ‘ਚ ਸੋਗ ਦੀ ਲਹਿਰ

ਮੋਹਾਲੀ : ਪੰਜਾਬੀ ਹੀ ਨਹੀਂ ਬਾਲੀਵੁੱਡ ਦੇ ਮਸ਼ਹੂਰ ਕਲਾਕਾਰ ਸਰਦੂਲ ਸਿਕੰਦਰ ਦਾ ਅੱਜ ਮੋਹਾਲੀ ਦੇ ਫੋਰਟਿਸ ਹਸਪਤਾਲ ‘ਚ ਇਲਾਜ ਦੌਰਾਨ ਦੇਹਾਂਤ ਹੋ ਗਿਆ। ਵੱਖ-ਵੱਖ ਅਦਾਕਾਰ ਤੇ ਗਾਇਕਾਂ ਨੇ ਉਨ੍ਹਾਂ ਦੀ ਮੌਤ ਦਾ ਦੁੱਖ ਪ੍ਰਗਟਾਇਆ। ਹਸਪਤਾਲ ਪ੍ਰਬੰਧਕਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਉਨ੍ਹਾਂ ਨੂੰ ਕੋਵਿਡ-19 ਹੋਣ ਤੋਂ ਬਾਅਦ ਸਿਹਤ ਨਾਲ਼ ਸਬੰਧਤ ਹੋਰਨਾਂ ਸਮੱਸਿਆਵਾਂ ਨੇ ਘੇਰ ਲਿਆ ਸੀ ਤੇ ਇਹ ਦਿੱਕਤਾਂ ਇਕ-ਇਕ ਕਰਕੇ ਵਧਦੀਆਂ ਹੀ ਜਾ ਰਹੀਆਂ ਸਨ।
ਜਾਣਕਾਰੀ ਮੁਤਾਬਿਕ ਉਨ੍ਹਾਂ ਨੂੰ ਪੋਸਟ ਕੋਵਿਡ ਕੰਪਲੀਕੇਸ਼ਨਜ਼ ਹੋ ਗਈਆਂ ਸਨ। ਇਸ ਤੋਂ ਪਹਿਲਾਂ ਉਹ ਲੁਧਿਆਣਾ ਦੇ ਹਸਪਤਾਲ ‘ਚ ਇਲਾਜ ਅਧੀਨ ਰਹੇ। ਪਤਾ ਚੱਲਿਆ ਹੈ ਹੁਣ ਉਨ੍ਹਾਂ ਨੂੰ ਸਾਹ ਸਬੰਧੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦ ਕਿ ਕੁੱਝ ਸਾਲ ਪਹਿਲਾਂ ਉਨ੍ਹਾਂ ਦੀ ਪਤਨੀ ਅਮਰ ਨੂਰੀ ਨੇ ਉਨ੍ਹਾਂ ਨੂੰ ਗੁਰਦਾ ਦੇ ਕੇ ਜੀਵਨ ਦਾਨ ਦਿੱਤਾ ਸੀ। ਇਕ ਮਹੀਨਿਆਂ ਪਹਿਲਾਂ ਕਿਡਨੀ ਦੀਆਂ ਦਿੱਕਤਾਂ ਕਾਰਨ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਆਪਰੇਸ਼ਨ ਸਫ਼ਲ ਰਿਹਾ ਪਰ ਇਸ ਦੌਰਾਨ ਉਨ੍ਹਾਂ ਨੂੰ ਕੋਰੋਨਾ ਵਾਇਰਸ ਇੰਨਫਕੈਸ਼ਨ ਹੋ ਗਿਆ। 1980 ਦੇ ਦਹਾਕੇ ਵਿਚ ਸਰਦੂਲ ਨੇ ਆਪਣੀ ਪਹਿਲੀ ਐਲਬਮ ਰੋਡਵੇਜ਼ ਦੀ ਲਾਰੀ ਕੱਢੀ। ਇਹ ਗਾਣਾ ਦਰਸ਼ਕਾਂ ਚ ਉਨ੍ਹਾਂ ਦੀ ਇਕ ਅਮਿੱਟ ਪਛਾਣ ਬਣਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਇਕ ਤੋਂ ਇਕ ਹਿੱਟ ਗਾਣੇ ਦੇ ਕੇ ਆਪਣੀ ਗਾਇਕੀ ਦਾ ਲੋਹਾ ਮਨਵਾਇਆ। ਸਰਦੂਲ ਸਿਕੰਦਰ ਨੇ ਫਿਲਮਾਂ ਵਿਚ ਆਪਣੀ ਅਦਾਕਾਰੀ ਦਾ ਪ੍ਰਦਰਸ਼ਨ ਕਰ ਦਰਸ਼ਕਾਂ ਦੇ ਦਿਲਾਂ ਚ ਆਪਣੀ ਜਗ੍ਹਾ ਬਣਾਈ। 15 ਅਗਸਤ 1961 ‘ਚ ਜੰਮੇ ਸਰਦੂਲ ਸਿਕੰਦਰ ਨੇ ਪੰਜਾਬੀ ਫਿਲਮ ਜੱਗਾ ਡਾਕੂ ਚ ਸ਼ਾਨਦਾਰ ਕਿਰਦਾਰ ਨਿਭਾਇਆ।

Leave a Reply

Your email address will not be published. Required fields are marked *