ਕੌਮਾਂਤਰੀ ਟਰੈਵਲਰਜ਼ ਨੂੰ ਕੁਆਰਨਟੀਨ ਕਰਨ ਲਈ ਹੋਟਲਾਂ ਦੀ ਲਿਸਟ ਸਰਕਾਰ ਨੇ ਕੀਤੀ ਜਾਰੀ

ਓਟਵਾ, : ਕੈਨੇਡਾ ਆਉਣ ਵਾਲੇ ਏਅਰ ਟਰੈਵਲਰਜ਼ ਨੂੰ ਹੋਟਲ ਵਿੱਚ ਕੁਆਰਨਟੀਨ ਕਰਨ ਲਈ ਫੈਡਰਲ ਸਰਕਾਰ ਵੱਲੋਂ ਹੋਟਲਾਂ ਦੀ ਲਿਸਟ ਜਾਰੀ ਕੀਤੀ ਗਈ ਹੈ।
ਇਸ ਸੋਮਵਾਰ ਤੋਂ ਸ਼ੁਰੂ ਹੋ ਕੇ ਕੌਮਾਂਤਰੀ ਪੱਧਰ ਦਾ ਗੈਰ ਜ਼ਰੂਰੀ ਟਰੈਵਲ ਕਰਨ ਤੋਂ ਬਾਅਦ ਕੈਨੇਡਾ ਦੀ ਧਰਤੀ ਉੱਤੇ ਲੈਂਡ ਕਰਨ ਵਾਲੇ ਹਰ ਸ਼ਖਸ ਨੂੰ ਇਨ੍ਹਾਂ ਹੋਟਲਾਂ ਵਿੱਚੋਂ ਇੱਕ ਵਿੱਚ ਆਈਸੋਲੇਟ ਕਰਨਾ ਹੋਵੇਗਾ ਤੇ ਇਸ ਦੌਰਾਨ ਉਹ ਕੈਨੇਡਾ ਪਹੁੰਚਣ ਉੱਤੇ ਕੀਤੇ ਗਏ ਆਪਣੇ ਕੋਵਿਡ-19 ਟੈਸਟ ਦੀ ਰਿਪੋਰਟ ਦੀ ਉਡੀਕ ਕਰ ਸਕਣਗੇ। ਹੋਟਲ ਵਿੱਚ ਟਰੈਵਲਰਜ਼ ਨੂੰ 72 ਘੰਟੇ ਲਈ ਰੁਕਣਾ ਹੋਵੇਗਾ ਤੇ ਹੋਟਲ ਦਾ ਕਿਰਾਇਆ ਵੀ ਆਪ ਹੀ ਦੇਣਾ ਹੋਵੇਗਾ।
ਜੇ ਤੁਸੀਂ ਪੀਅਰਸਨ ਏਅਰਪੋਰਟ ਉੱਤੇ ਉਤਰਦੇ ਹੋਂ ਤਾਂ ਤੁਹਾਡੇ ਕੋਲ ਚਾਰ ਬਦਲ ਹੋਣਗੇ :
·    Alt Hotel Pearson Airport
·    Four Points by Sheraton and Element Toronto Airport
·    Holiday Inn Toronto International Airport
·    Sheraton Gateway Hotel in Toronto International Airport
ਬਾਕੀ ਦੇ ਕੈਲਗਰੀ ਇੰਟਰਨੈਸ਼ਨਲ ਏਅਰਪੋਰਟ, ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ ਤੇ ਮੌਂਟਰੀਅਲ ਦਾ ਪਿਏਰੇ ਐਲੀਅਟ ਟਰੂਡੋ ਇੰਟਰਨੈਸ਼ਨਲ ਏਅਰਪੋਰਟ ਹਨ। ਹੋਟਲ ਵਿੱਚ ਟਰੈਵਲਰਜ਼ ਵੱਲੋਂ ਰੁਕਣ ਦੇ ਇੰਤਜ਼ਾਮ ਅਮੈਰੀਕਨ ਐਕਸਪ੍ਰੈੱਸ ਗਲੋਬਲ ਬਿਜ਼ਨਸ ਟਰੈਵਲ ਵੱਲੋਂ ਕੀਤੇ ਜਾਣਗੇ ਤੇ ਇਹ ਫੋਨ ਉੱਤੇ ਹੀ ਉਪਲਬਧ ਹੋਣਗੇ। 3 ਰਾਤਾਂ ਦੇ ਆਪਣੇ ਹੋਟਲ ਵਿੱਚ ਪੜਾਅ ਨੂੰ 1-800-294-8253 ਉੱਤੇ ਕਾਲ ਕਰਕੇ ਬੁੱਕ ਕਰਵਾਇਆ ਜਾ ਸਕਦਾ ਹੈ।

Leave a Reply

Your email address will not be published.