ਟਰੂਡੋ ਤੇ ਬਾਇਡਨ ਨੇ ਨੇ ਕੋਵਿਡ-19 ਖਿਲਾਫ ਲੜਾਈ, ਆਰਥਿਕ ਨੁਕਸਾਨ ਦੀ ਭਰਪਾਈ ਤੇ ਗਲੋਬਲ ਕਲਾਈਮੇਟ ਚੁਣੌਤੀ ਦਾ ਸਾਹਮਣਾ ਕਰਨ ਲਈ ਜਤਾਈ ਸਹਿਮਤੀ

ਓਟਵਾ: ਆਪਣੀ ਪਹਿਲੀ ਵਰਚੂਅਲ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕੋਵਿਡ-19 ਖਿਲਾਫ ਲੜਾਈ ਤੇਜ਼ ਕਰਨ, ਮਹਾਂਮਾਰੀ ਕਾਰਨ ਹੋਏ ਆਰਥਿਕ ਨੁਕਸਾਨ ਦੀ ਭਰਪਾਈ ਤੇ ਗਲੋਬਲ ਕਲਾਈਮੇਟ ਚੁਣੌਤੀ ਦਾ ਸਾਹਮਣਾ ਕਰਨ ਲਈ ਸਹਿਮਤੀ ਜਤਾਈ ਹੈ।
ਇਸ ਨੂੰ ਅਮਰੀਕਾ-ਕੈਨੇਡਾ ਭਾਈਵਾਲੀ ਲਈ ਨਵੇਂ ਰੋਡਮੈਪ ਦਾ ਨਾਂ ਦਿੰਦਿਆਂ ਟਰੂਡੋ ਨੇ ਆਖਿਆ ਕਿ ਇਹ ਤਰਜੀਹਾਂ ਦੋ ਮੁਲਕਾਂ ਦੀਆਂ ਸਾਂਝੀਆਂ ਕਦਰਾਂ ਕੀਮਤਾਂ ਉੱਤੇ ਅਧਾਰਿਤ ਹਨ ਤੇ ਆਉਣ ਵਾਲੇ ਸਾਲਾਂ ਵਿੱਚ ਇਹ ਕੋਸਿ਼ਸ਼ਾਂ ਹੋਰ ਤੇਜ਼ ਹੋਣਗੀਆਂ।ਮੰਗਲਵਾਰ ਨੂੰ ਮੀਟਿੰਗ ਤੋਂ ਬਾਅਦ ਟਰੂਡੋ ਨੇ ਆਖਿਆ ਕਿ ਕੋਵਿਡ-19 ਦੌਰਾਨ, ਕਲਾਈਮੇਟ ਚੇਂਜ, ਵੱਧ ਰਹੀ ਅਸਮਾਨਤਾ ਆਦਿ ਵਰਗੇ ਮੁੱਦਿਆਂ ਦੇ ਸਬੰਧ ਵਿੱਚ ਹੁਣ ਕਾਰਵਾਈ ਕਰਨ ਦਾ ਵੇਲਾ ਆ ਗਿਆ ਹੈ। ਸਾਡਾ ਸੱਭ ਤੋਂ ਪਹਿਲਾ ਕੰਮ ਲੋਕਾਂ ਨੂੰ ਸੇਫ ਰੱਖਣਾ ਤੇ ਮਹਾਂਮਾਰੀ ਨੂੰ ਖਤਮ ਕਰਨਾ ਹੈ।
ਬਾਇਡਨ ਨੇ ਚੀਨ ਦੇ ਜੇਲ੍ਹ ਵਿੱਚ ਬੰਦ ਕੈਨੇਡੀਅਨ ਮਾਈਕਲ ਸਪੇਵਰ ਤੇ ਮਾਈਕਲ ਕੋਵਰਿਗ ਨੂੰ ਆਜ਼ਾਦ ਕਰਵਾਉਣ ਵਿੱਚ ਮਦਦ ਕਰਨ ਦਾ ਤਹੱਈਆ ਵੀ ਪ੍ਰਗਟਾਇਆ। ਇਹ ਦੋਵੇਂ ਕੈਨੇਡੀਅਨ 10 ਦਸੰਬਰ 2018 ਤੋਂ ਚੀਨ ਵਿੱਚ ਨਜ਼ਰਬੰਦ ਹਨ। ਇਹ ਸੱਭ ਅਮਰੀਕਾ ਦੀ ਬੇਨਤੀ ਉੱਤੇ ਕੈਨੇਡਾ ਵੱਲੋਂ ਵੈਨਕੂਵਰ ਵਿੱਚ ਹੁਆਵੇ ਦੀ ਐਗਜ਼ੈਕਟਿਵ ਮੈਂਗ ਵਾਨਜ਼ੋਊ ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਕੁੱਝ ਦਿਨ ਬਾਅਦ ਵਾਪਰਿਆ।
ਬਾਇਡਨ ਨੇ ਆਖਿਆ ਕਿ ਮਨੁੱਖ ਕੋਈ ਵਸਤਾਂ ਨਹੀਂ ਹਨ, ਅਸੀਂ ਉਨ੍ਹਾਂ ਨੂੰ ਵਾਪਿਸ ਲਿਆਉਣ ਲਈ ਰਲ ਕੇ ਕੰਮ ਕਰਾਂਗੇ। ਪਰ ਉਨ੍ਹਾਂ ਇਹ ਨਹੀਂ ਦੱਸਿਆ ਕਿ ਅਮਰੀਕਾ ਇਸ ਮਾਮਲੇ ਵਿੱਚ ਕੈਨੇਡਾ ਦੀ ਕਿਵੇਂ ਮਦਦ ਕਰੇਗਾ। ਬਾਇਡਨ ਨੇ ਭਵਿੱਖ ਵਿੱਚ ਹੋਰ ਮਹਾਂਮਾਰੀਆਂ ਨੂੰ ਰੋਕਣ ਲਈ ਵਰਲਡ ਹੈਲਥ ਆਰਗੇਨਾਈਜ਼ੇਸ਼ਨ ਲਈ ਮਦਦ ਵਿੱਚ ਹੋਰ ਵਾਧਾ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ। ਇਹ ਸਾਬਕਾ ਵਾੲ੍ਹੀਟ ਹਾਊਸ ਪ੍ਰਸ਼ਾਸਨ ਦੀ ਪਹੁੰਚ ਤੋਂ ਬਿਲਕੁਲ ਉਲਟ ਪਹੁੰਚ ਹੈ। ਸਾਬਕਾ ਟਰੰਪ ਪ੍ਰਸ਼ਾਸਨ ਨੇ ਡਬਲਿਊਐਚਓ ਦੇ ਫੰਡਾਂ ਵਿੱਚ ਕਟੌਤੀ ਕਰ ਦਿੱਤੀ ਸੀ। ਦੋਵਾਂ ਆਗੂਆਂ ਨੇ ਸਹਿਮਤੀ ਪ੍ਰਗਟਾਈ ਕਿ ਆਰਥਿਕ ਰਾਹਤ ਸੱਭ ਤੋਂ ਪਹਿਲਾਂ ਮਹਾਂਮਾਰੀ ਤੋਂ ਸੱਭ ਤੋਂ ਵੱਧ ਪ੍ਰਭਾਵਿਤ ਹੋਣ ਵਾਲਿਆਂ ਨੂੰ ਮਿਲਣੀ ਚਾਹੀਦੀ ਹੈ।
ਇਸ ਤੋਂ ਇਲਾਵਾ ਦੋਵਾਂ ਮੁਲਕਾਂ ਨੇ ਕਲਾਈਮੇਟ ਚੇਜ ਵਾਲੇ ਪਾਸੇ ਵੀ ਰਲ ਕੇ ਕੰਮ ਕਰਨ ਦੀ ਸਹਿਮਤੀ ਦਿੱਤੀ ਤੇ ਆਪਣੇ ਚਿਰਾਂ ਤੋਂ ਚੱਲੇ ਆ ਰਹੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦਾ ਤਹੱਈਆ ਪ੍ਰਗਟਾਇਆ।

Leave a Reply

Your email address will not be published. Required fields are marked *