ਕੈਪਟਨ ਵੱਲੋਂ ਗਲੀਆਂ-ਨਾਲੀਆਂ ਦਾ ਵਰਚੁਅਲ ਉਦਘਾਟਨ

ਨੂਰਪੁਰ ਬੇਦੀ, 18 ਅਕਤੂਬਰ

ਸਮਾਰਟ ਪਿੰਡ ਮੁਹਿੰਮ ਦੇ ਦੂਜੇ ਪੜਾਅ ਤਹਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਬਲਾਕ ਨੂਰਪੁਰ ਬੇਦੀ ਦੇ 16 ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਗਲੀਆਂ ਨਾਲੀਆਂ, ਪੀਣ ਵਾਲੇ ਪਾਣੀ ਅਤੇ ਖੇਡ ਸਟੇਡੀਅਮ ਦੇ ਕੰਮਾਂ ਦਾ ਵਰਚੁਅਲ ਉਦਘਾਟਨ ਕੀਤਾ। ਮੁੱਖ ਸਮਾਗਮ ਪਿੰਡ ਬਜ਼ਰੂੜ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਕੀਤਾ ਗਿਆ ਜਿਥੇ ਵਿਸ਼ੇਸ਼ ਤੌਰ ’ਤੇ ਪੰਚਾਇਤ ਸਮਿਤੀ ਨੂਰਪੁਰ ਬੇਦੀ ਦੇ ਚੇਅਰਮੈਨ ਡਾ. ਪ੍ਰੇਮ ਦਾਸ, ਬੀਡੀਪੀਓ ਨੂਰਪੁਰ ਬੇਦੀ ਹਰਿੰਦਰ ਕੌਰ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਡਾ. ਦੇਸ ਰਾਜ ਨੰਗਲ ਸਮੇਤ ਹੋਰ ਆਗੂ ਸ਼ਾਮਲ ਹੋਏ।

ਮੁੱਖ ਮੰਤਰੀ ਵੱਲੋਂ ਇਸ ਪਿੰਡ ਵਿੱਚ 6.92 ਲੱਖ ਰੁਪਏ ਦੀ ਲਾਗਤ ਨਾਲ ਬਣੀਆਂ ਗਲੀਆਂ ਨਾਲੀਆਂ ਦਾ ਉਦਘਾਟਨ ਕੀਤਾ ਗਿਆ। ਬਲਾਕ ਦੇ ਜਿਨ੍ਹਾਂ 16 ਪਿੰਡਾਂ ਵਿੱਚ ਪੰਚਾਇਤ ਦੇ ਕੰਮਾਂ ਦਾ ਵਰਚੁਅਲ ਉਦਘਾਟਨ ਕੀਤਾ ਗਿਆ ਉਨ੍ਹਾਂ ਵਿੱਚ ਬਜ਼ਰੂੜ ਤੋਂ ਇਲਾਵਾ ਕਾਂਗੜ, ਗੜ੍ਹਡੋਲੀਆਂ, ਟਿੱਬਾ ਟੱਪਰੀਆਂ, ਰਾਮਪੁਰ ਕਲ੍ਹਾਂ, ਭਨੂੰਹਾਂ, ਚਨੌਲੀ, ਮਾਧੋਪੁਰ, ਘਾਹੀਮਾਜਰਾ, ਸਮੀਰੋਵਾਲ, ਕਾਹਨਪੁਰ ਖੂਹੀ, ਠਾਣਾ, ਮਵਾ, ਝੱਜ ਅਤੇ ਲੱਖਣੋ ਪਿੰਡਾਂ ਦੇ ਨਾਂ ਸ਼ਾਮਲ ਹਨ।

ਇਸ ਮੌਕੇ ਬੀਡੀਪੀਓ ਨੂਰਪੁਰ ਬੇਦੀ ਨੇ ਦੱਸਿਆ ਕਿ ਵਰਚੁਅਲ ਉਦਘਾਟਨ ਲਈ ਉਪਰੋਕਤ 16 ਪਿੰਡਾਂ ਦੇ ਸਰਕਾਰੀ ਸਕੂਲਾਂ ਵਿੱਚ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ। ਵਰਚੁਅਲ ਉਦਘਾਟਨ ਪ੍ਰਕਿਰਿਆ ਨੂੰ ਪਿੰਡਾਂ ਦੇ ਲੋਕਾਂ ਅਤੇ ਪੰਚਾਇਤਾਂ ਦੇ ਪ੍ਰਤੀਨਿਧੀਆਂ ਵੱਲੋਂ ਲਾਈਵ ਦੇਖਿਆ ਗਿਆ।

Leave a Reply

Your email address will not be published. Required fields are marked *