ਸਮਾਰਟ ਪਿੰਡ ਮੁਹਿੰਮ ਦਾ ਉਦਘਾਟਨੀ ਸਮਾਗਮ

ਚਮਕੌਰ ਸਾਹਿਬ, 18 ਅਕਤੂਬਰ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਲੀਆਂ ਕਲਾਂ ’ਚ ਪੰਜਾਬ ਸਰਕਾਰ ਵੱਲੋਂ ਸਮਾਰਟ ਵਿਲੇਜ ਮੁਹਿੰਮ ਦਾ ਉਦਘਾਟਨੀ ਸਮਾਗਮ ਕਰਵਾਇਆ ਗਿਆ। ਇਸ ਵਰਚੁਅਲ ਸਮਾਗਮ ਦੀ ਪ੍ਰਧਾਨਗੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ। ਸਮਾਰਟ ਵਿਲੇਜ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦੇ ਵਿਕਾਸ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਵਿਕਾਸ ਲਈ ਕਿਸੇ ਫੰਡ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਪਿੰਡਾਂ ਦਾ ਯੋਜਨਾਬੱਧ ਵਿਕਾਸ ਕੀਤਾ ਜਾਵੇਗਾ। ਇਸ ਸਮਾਗਮ ਵਿੱਚ ਇਲਾਕੇ ਦੇ ਪਿੰਡ ਮਨਸੂਹਾ ਖੁਰਦ, ਭੈਣੀ, ਭੱਕੂਮਾਜਰਾ, ਛੋਟੀ ਝੱਲੀਆਂ, ਚਟੌਲੀ, ਕਮਾਲਪੁਰ, ਖੇੜੀ ਸਲਾਬਤਪੁਰ, ਮਾਹਲਾਂ, ਚੁਪਕੀ, ਸ਼ੀਹੋਂ ਮਾਜਰਾ, ਕਾਕਰੋਂ, ਕੋਟਲਾ ਨਿਹੰਗ, ਕੋਟਲਾ ਟੱਪਰੀਆਂ, ਲੋਹਾਰੀ, ਮਨਸੂਹਾ ਕਲਾਂ, ਮੁਗਲ ਮਾਜਰੀ, ਭਾਉਵਾਲ, ਚੈੜੀਆਂ ਅਤੇ ਬੜੀ ਝੱਲੀਆਂ ਦੀ ਸਮੁੱਚੀਆਂ ਪੰਚਾਇਤਾਂ ਦੇ ਨੁਮਾਇੰਦੇ ਹਾਜ਼ਰ ਸਨ। ਇਸ ਮੌਕੇ ਐੱਸਡੀਓ ਪੰਚਾਇਤੀ ਰਾਜ ਹਰਿੰਦਰ ਸਿੰਘ, ਪ੍ਰਿੰਸੀਪਲ ਰਾਜਿੰਦਰ ਸਿੰਘ, ਸਰਪੰਚ ਪਰਮਜੀਤ ਸਿੰਘ, ਲਖਵੀਰ ਸਿੰਘ, ਜਗਦੀਸ਼ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published.