ਹੁਣ 30 ਪਲੱਸ ਕੈਨੇਡੀਅਨਾਂ ਨੂੰ ਵੀ ਲੱਗ ਸਕੇਗੀ ਐਸਟ੍ਰਾਜ਼ੈਨੇਕਾ ਵੈਕਸੀਨ : ਐਨ ਏ ਸੀ ਆਈ

ਓਟਵਾ:ਨੈਸ਼ਨਲ ਐਡਵਾਈਜ਼ਰੀ ਕਮੇਟੀ ਆਨ ਇਮਿਊਨਾਈਜ਼ੇਸ਼ਨ (ਐਨ ਏ ਸੀ ਆਈ) ਵੱਲੋਂ ਕੋਵਿਡ-19 ਵੈਕਸੀਨੇਸ਼ਨ ਲਈ ਉਮਰ ਘਟਾ ਕੇ 30 ਸਾਲ ਤੇ ਇਸ ਤੋਂ ਵੱਧ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। ਇਸ ਉਮਰ ਵਰਗ ਤੇ ਇਸ ਤੋਂ ਵੱਡੇ ਲੋਕਾਂ ਨੂੰ ਐਸਟ੍ਰਾਜ਼ੈਨੇਕਾ ਵੈਕਸੀਨ ਲੱਗ ਸਕੇਗੀ।
ਐਨ ਏ ਸੀ ਆਈ ਦੀ ਵਾਈਸ ਚੇਅਰ ਡਾ· ਸ਼ੈਲੀ ਡੀਕਸ ਨੇ ਆਖਿਆ ਕਿ ਇਸ ਸਮੇਂ ਮੌਜੂਦਾ ਸਬੂਤਾਂ ਦੇ ਆਧਾਰ ਉੱਤੇ ਐਨ ਏ ਸੀ ਆਈ ਵੱਲੋਂ ਇਹ ਸਿਫਾਰਿਸ਼ ਕੀਤੀ ਜਾ ਰਹੀ ਹੈ ਕਿ ਐਸਟ੍ਰਾਜ਼ੈਨੇਕਾ ਕੋਵਿਡ-19 ਵੈਕਸੀਨ ਬਿਨਾ ਕਿਸੇ ਮਤਭੇਦ ਦੇ 30 ਸਾਲ ਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਲਾਈ ਜਾ ਸਕਦੀ ਹੈ। ਮੋਜੂਦਾ ਵੈਕਸੀਨ ਸ਼ਡਿਊਲ ਦੇ ਅਧਾਰ ਉੱਤੇ ਅਜਿਹਾ ਹੋ ਸਕਦਾ ਹੈ ਕਿ ਲੋਕ ਐਸਟ੍ਰਾਜ਼ੈਨੇਕਾ ਵਰਗੀਆਂ ਵਾਇਰਲ ਵੈਕਟਰ ਵੈਕਸੀਨਜ਼ ਲਈ ਹੋਰ ਉਡੀਕ ਕਰਨ ਜਦਕਿ ਫਾਈਜ਼ਰ ਬਾਇਓਐਨਟੈਕ ਦੀ ਐਮ ਆਰ ਐਨ ਏ ਵੈਕਸੀਨ ਦੀਆਂ ਹਰ ਹਫਤੇ 2 ਮਿਲੀਅਨ ਡੋਜ਼ਾਂ ਮਿਲਣ ਲੱਗਣ ਤੇ ਮੌਡਰਨਾ ਐਮ ਆਰ ਐਨ ਏ ਦੀਆਂ ਡੋਜ਼ਾਂ ਵੀ ਵਾਅਦੇ ਮੁਤਾਬਕ ਮਿਲ ਜਾਣ।
ਕੈਨੇਡਾ ਭਰ ਵਿੱਚ ਐਸਟ੍ਰਾਜ਼ੈਨੇਕ ਦੀਆਂ 2·3 ਮਿਲੀਅਨ ਡੋਜ਼ਾਂ ਵੰਡੇ ਜਾਣ ਦੇ ਬਾਵਜੂਦ ਆਉਣ ਵਾਲੇ ਸਮੇਂ ਵਿੱਚ ਇਸ ਵੈਕਸੀਨ ਦੀ ਕਿੰਨੀ ਖੇਪ ਮਿਲੇਗੀ ਇਸ ਬਾਰੇ ਅਜੇ ਸਪਸ਼ਟ ਤੌਰ ਉੱਤੇ ਕੁੱਝ ਨਹੀਂ ਆਖਿਆ ਜਾ ਸਕਦਾ।

Leave a Reply

Your email address will not be published.