ਸਮਰੱਥਾ ਨਾਲੋਂ ਘੱਟ ਵੈਕਸੀਨੇਟ ਕੀਤਾ ਜਾ ਰਿਹਾ ਹੈ ਕੈਨੇਡੀਅਨਾਂ ਨੂੰ!

ਓਟਵਾ: ਕੈਨੇਡਾ ਵੱਲੋਂ ਭਾਵੇਂ ਹਰ ਹਫਤੇ ਕੋਵਿਡ-19 ਦੀਆਂ 3·1 ਮਿਲੀਅਨ ਡੋਜ਼ਾਂ ਲਾ ਰਿਹਾ ਹੈ ਪਰ ਅਜੇ ਵੀ ਕੈਨੇਡਾ ਨੂੰ ਹਾਸਲ ਹੋਣ ਵਾਲੀ ਵੈਕਸੀਨ ਦੀ ਮਾਤਰਾ ਕਾਫੀ ਘੱਟ ਹੈ।ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਦੇ ਹੈੱਡ ਅਨੁਸਾਰ ਕੈਨੇਡੀਅਨ ਪ੍ਰੋਵਿੰਸਿਜ਼ ਤੇ ਟੈਰੇਟਰੀਜ਼ ਇਸ ਤੋਂ ਕਿਤੇ ਜਿ਼ਆਦਾ ਲੋਕਾਂ ਨੂੰ ਵੈਕਸੀਨੇਟ ਕਰਨ ਦੀ ਸਮਰੱਥਾ ਰੱਖਦੇ ਹਨ।
ਹਾਊਸ ਆਫ ਕਾਮਨਜ਼ ਦੀ ਹੈਲਥ ਕਮੇਟੀ ਵਿੱਚ ਪਿੱਛੇ ਜਿਹੇ ਇਹ ਪੁੱਛਿਆ ਗਿਆ ਕਿ ਹਰ ਹਫਤੇ ਪ੍ਰੋਵਿੰਸਾਂ ਤੇ ਟੈਰੇਟਰੀਜ਼ ਵਿੱਚ ਕਿੰਨਾਂ ਟੀਕਾਕਰਣ ਹੋ ਰਿਹਾ ਹੈ, ਇਸ ਉੱਤੇ ਮੇਜਰ ਜਨਰਲ ਡੈਨੀ ਫੋਰਟਿਨ, ਜੋ ਕਿ ਲਾਜਿਸਟਿਕਸ ਆਫ ਕੈਨੇਡਾ ਰੋਲਆਊਟ ਦੀ ਅਗਵਾਈ ਕਰ ਰਹੇ ਹਨ, ਨੇ ਕੁੱਝ ਨਹੀਂ ਆਖਿਆ ਪਰ ਉਸ ਤੋਂ ਬਾਅਦ ਐਮਪੀਜ਼ ਨੂੰ ਦਿੱਤੇ ਜਵਾਬ ਵਿੱਚ ਪੀ ਐਚ ਏ ਸੀ ਦੇ ਪ੍ਰੈਜ਼ੀਡੈਂਟ ਇਏਨ ਸਟੀਵਾਰਟ ਨੇ ਆਖਿਆ ਕਿ ਵੱਖ ਵੱਖ ਮੋਡਜ਼, ਜਿਵੇਂ ਕਿ ਫਾਰਮੇਸੀਜ਼, ਮਾਸ ਕਲੀਨਿਕਸ, ਫਿਜ਼ੀਸ਼ੀਅਨਜ਼ ਦੇ ਆਫਿਸ, ਦੀ ਵਰਤੋਂ ਕਰਨ, ਆਬਾਦੀ ਦੇ ਆਕਾਰ ਤੇ ਵੈਕਸੀਨ ਦੀ ਸਪਲਾਈ ਉੱਤੇ ਹੀ ਇਹ ਅੰਕੜੇ ਨਿਰਭਰ ਕਰਦੇ ਹਨ। ਉਨਾਂ ਆਖਿਆ ਕਿ ਇਨ੍ਹਾਂ ਅੰਕੜਿਆਂ ਮੁਤਾਬਕ ਹਰ ਹਫਤੇ ਕੋਵਿਡ-19 ਵੈਕਸੀਨ ਦੀਆਂ ਅੰਦਾਜ਼ਨ 3·1 ਮਿਲੀਅਨ ਡੋਜ਼ਾਂ ਹਰ ਹਫਤੇ ਦਿੱਤੀਆਂ ਜਾ ਰਹੀਆਂ ਹਨ।ਇਸ ਸਬੰਧ ਵਿੱਚ ਸਵਾਲ ਐਨਡੀਪੀ ਦੇ ਐਮਪੀ ਤੇ ਹੈਲਥ ਕ੍ਰਿਟਿਕ ਡੌਨ ਡੇਵੀਜ਼ ਨੇ ਪੁੱਛਿਆ ਸੀ।
ਅਗਲੇ ਹਫਤੇ ਫੈਡਰਲ ਸਰਕਾਰ 1·9 ਮਿਲੀਅਨ ਡੋਜ਼ਾਂ ਦੀ ਡਲਿਵਰੀ ਦੀ ਉਮੀਦ ਕਰ ਰਹੀ ਹੈ।ਡੇਵੀਜ਼ ਨੇ ਆਖਿਆ ਕਿ ਕੋਵਿਡ-19 ਦੇ ਮਾਮਲੇ ਕੈਨੇਡਾ ਭਰ ਵਿੱਚ ਤੇਜ਼ੀ ਨਾਲ ਫੈਲ ਰਹੇ ਹਨ ਤੇ ਕਈ ਪ੍ਰੋਵਿੰਸਾਂ ਦੇ ਹਸਪਤਾਲ ਵੀ ਭਰ ਚੁੱਕੇ ਹਨ। ਜਲਦ ਤੋਂ ਜਲਦ ਕੈਨੇਡੀਅਨਾਂ ਨੂੰ ਵੈਕਸੀਨੇਟ ਕੀਤੇ ਜਾਣ ਦੀ ਲੋੜ ਹੈ ਤਾਂ ਕਿ ਇਸ ਸੰਕਟ ਵਿੱਚੋਂ ਜਲਦ ਤੋਂ ਜਲਦ ਨਿਕਲਿਆ ਜਾ ਸਕੇ। ਪਰ ਪਬਲਿਕ ਹੈਲਥ ਏਜੰਸੀ ਦੇ ਹੈੱਡ ਨੇ ਇਹ ਆਖ ਕੇ ਪੱਲਾ ਝਾੜ ਲਿਆ ਕਿ ਅਜੇ ਅਸੀਂ ਆਪਣੀ ਅੱਧੀ ਸਮਰੱਥਾ ਨਾਲ ਕੰਮ ਕਰ ਰਹੇ ਹਾਂ।
ਉਨ੍ਹਾਂ ਆਖਿਆ ਕਿ ਇਹ ਡੋਜ਼ਾਂ ਦੀ ਸਪਲਾਈ ਦੀ ਘਾਟ ਕਾਰਨ ਹੋ ਰਿਹਾ ਹੈ। ਉਨ੍ਹਾਂ ਆਖਿਆ ਕਿ ਲਿਬਰਲਾਂ ਨੂੰ ਹੋਰਨਾਂ ਉੱਤੇ ਇਲਜ਼ਾਮ ਲਾਂਉਣ ਦੀ ਥਾਂ ਵੱਡੀ ਮਾਤਰਾ ਵਿੱਚ ਵੈਕਸੀਨ ਸੁਰੱਖਿਅਤ ਕਰਨ ਵਿੱਚ ਅਸਫਲ ਰਹਿਣ ਦੀ ਜਿੰ਼ਮੇਵਾਰੀ ਲੈਣੀ ਚਾਹੀਦੀ ਹੈ ਤੇ ਕੈਨੇਡੀਅਨਾਂ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਅਸੀਂ ਪੂਰੀ ਸਮਰੱਥਾ ਨਾਲ ਉਨ੍ਹਾਂ ਨੂੰ ਕਦੋਂ ਵੈਕਸੀਨੇਟ ਕਰ ਸਕਾਂਗੇ। ਇਸ ਸਵਾਲ ਦੇ ਜਵਾਬ ਵਿੱਚ ਸਿਹਤ ਮੰਤਰੀ ਪੈਟੀ ਹਾਜ਼ਦੂ ਨੇ ਆਖਿਆ ਕਿ ਫੈਡਰਲ ਸਰਕਾਰ ਵੈਕਸੀਨ ਰੋਲਆਊਟ ਬਾਰੇ ਬਹੁਤ ਸਪਸ਼ਟ ਤੇ ਪਾਰਦਰਸ਼ੀ ਰਹੀ ਹੈ। ਅਸੀਂ ਪੈਰ ਪੈਰ ਉੱਤੇ ਇਹ ਦੱਸਦੇ ਰਹੇ ਹਾਂ ਕਿ ਕਿੰਨੀ ਡੋਜ਼ ਕੈਨੇਡਾ ਪਹੁੰਚ ਰਹੀ ਹੈ ਤੇ ਡੋਜ਼ਾਂ ਵਿੱਚ ਹੋਣ ਵਾਲੀ ਦੇਰ ਬਾਰੇ ਵੀ ਅਸੀਂ ਸਪਸ਼ਟ ਜਾਣਕਾਰੀ ਦਿੰਦੇ ਰਹੇ ਹਾਂ।
ਇਸ ਦੌਰਾਨ ਫੋਰਟਿਨ ਨੇ ਆਖਿਆ ਕਿ ਅਗਲੇ ਹਫਤੇ ਕੈਨੇਡਾ ਨੂੰ ਤਿੰਨ ਉਤਪਾਦਕਾਂ, ਫਾਈਜ਼ਰ-ਬਾਇਓਐਨਟੈਕ, ਮੌਡਰਨਾ ਤੇ ਜੌਹਨਸਨ ਐਂਡ ਜੌਹਨਸਨ ਤੋਂ ਡੋਜ਼ਾਂ ਮਿਲ ਜਾਣਗੀਆਂ। ਫਾਈਜ਼ਰ ਕੋਲੋਂ 1,019,070 ਡੋਜ਼ਾਂ, ਮੌਡਰਨਾ ਤੋਂ 650,000 ਡੋਜ਼ਾਂ ਤੇ ਜੌਹਨਸਨ ਐਂਡ ਜੌਹਨਸਨ ਤੋਂ 300,000 ਡੋਜ਼ਾਂ ਹਾਸਲ ਹੋਣਗੀਆਂ।

Leave a Reply

Your email address will not be published.