ਪੰਜਾਬੀ ਦੇ ਉੱਘੇ ਮਿੰਨੀ ਕਹਾਣੀਕਾਰ ਪ੍ਰੇਮ ਗੋਰਖੀ ਨਹੀਂ ਰਹੇ, ਪਿਛਲੇ ਕੁਝ ਸਮੇਂ ਤੋਂ ਸੀ ਬਿਮਾਰ

ਮੋਹਾਲੀ : ਪੰਜਾਬੀ ਦੇ ਉੱਘੇ ਮਿੰਨੀ ਕਹਾਣੀਕਾਰ ਪ੍ਰੇਮ ਗੋਰਖੀ ਦਾ ਐਤਵਾਰ ਦੇਹਾਂਤ ਹੋ ਗਿਆ ਹੈ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਤੇ ਇਸ ਵੇਲੇ ਉਨ੍ਹਾਂ ਦਾ ਇਲਾਜ ਚੰਡੀਗੜ੍ਹ ਸਥਿਤ ਸੈਕਟਰ-32 ਦੇ ਸਰਕਾਰੀ ਕਾਲਜ/ਹਸਪਤਾਲ ਵਿਖੇ ਚੱਲ ਰਿਹਾ ਸੀ।

ਪੰਜਾਬੀ ਸਾਹਿਤ ਦੇ ਅਦੀਬ ਸ਼ਖ਼ਸੀਅਤਾਂ ‘ਚ ਵੱਡਾ ਸਥਾਨ ਰੱਖਦੇ ਗੋਰਖੀ ਨੇ ਕਹਾਣੀ ਸੰਗ੍ਰਿਹ ਮਿੱਟੀ ਰੰਗੇ ਲੋਕ, ਜੀਣ ਮਰਨ, ਅਰਜਨ ਸਫੈਦੀ ਵਾਲਾ, ਧਰਤੀ ਪੁੱਤਰ, ਤਿੱਤਰ ਖੰਭੀ ਜੂਹ, ਵਣਵੇਲਾ, ਬੁੱਢੀ ਰਾਤ ਤੇ ਸੂਰਜ, ਆਪੋ-ਆਪਣੇ ਗੁਨਾਹ ਤੇ ਸਵੈਜੀਵਨੀ ਗ਼ੈਰ-ਹਾਜ਼ਿਰ ਆਦਮੀ ਪੰਜਾਬੀ ਪਾਠਕਾਂ ਦੀ ਝੋਲੀ ਪਾਏ। ਪ੍ਰੇਮ ਗੋਰਖੀ ਨੇ ਲੰਬਾ ਸਮਾਂ ਮੀਡੀਆ ਖੇਤਰ/ਵੱਡੀਆਂ ਅਖ਼ਬਾਰਾਂ ‘ਚ ਬਿਤਾਇਆ, ਇਸ ਕਰਕੇ ਉਨ੍ਹਾਂ ਨੂੰ ਪੱਤਰਕਾਰ ਕਹਿ ਕੇ ਵੀ ਪੁਕਾਰਿਆ ਜਾਂਦਾ ਰਿਹਾ।

Leave a Reply

Your email address will not be published.