ਸਮਾਜਸੇਵੀ ਰਜਿੰਦਰ ਖੋਟੇ ਐਕਟਿਵਾ ‘ਤੇ 100 ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ ਪਹੁੰਚ ਜਾਂਦੈ ਲੋੜਵੰਦਾਂ ਕੋਲ

ਮੋਗਾ : ਸਮਾਜਸੇਵੀ ਰਜਿੰਦਰ ਸਿੰਘ ਖੋਟੇ ਆਪਣੀ ਐਕਟਿਵਾ ‘ਤੇ ਸੌ ਕਿਲੋਮੀਟਰ ਦਾ ਸਫਰ ਤੈਅ ਕਰਕੇ ਉਸ ਜਗਾ ਪਹੁੰਚ ਜਾਂਦਾ ਹੈ, ਜਿਥੇ ਲੋੜਵੰਦ ਮਰੀਜ਼ ਆਪਣੇ ਇਲਾਜ ਲਈ ਦਵਾਈਆਂ ਤੇ ਖਾਣੇ ਦੀ ਉਡੀਕ ਕਰ ਰਹੇ ਹੁੰਦੇ ਹਨ। ਲੰਘੇ ਸਾਲ ਵੀ ਕੋਰੋਨਾ ਮਹਾਮਾਰੀ ਦੌਰਾਨ ਹੋਈ ਤਾਲਾਬੰਦੀ ‘ਚ ਹਰ ਮਰੀਜ਼ ਲਈ ਦਵਾਈਆਂ ਤੇ ਭੋਜਨ ਲੈ ਕੇ ਉਹਨਾਂ ਦੀ ਸੇਵਾ ‘ਚ ਇਹ ਨੌਜਵਾਨ ਡਟਿਆ ਰਿਹਾ। ਜਾਣਕਾਰੀ ਅਨੁਸਾਰ ਜਦੋਂ ਸਿਵਲ ਹਸਪਤਾਲ ਦਾ ਦੌਰਾ ਕੀਤਾ ਤਾਂ ਇਹ ਨੌਜਵਾਨ ਆਪਣੀ ਐਕਟਿਵਾ ‘ਤੇ ਰੱਖੇ ਖਾਣ-ਪੀਣ ਦੇ ਸਾਮਾਨ ਤੇ ਦਵਾਈਆਂ ਲੋੜਵੰਦਾਂ ਨੂੰ ਵੰਡ ਰਿਹਾ ਸੀ। ਉਸ ਨਾਲ ਕੀਤੀ ਗੱਲਬਾਤ ਤੋਂ ਪਤਾ ਲੱਗਾ ਕਿ ਉਹ ਇਸ ਕਾਰਜ ਨੂੰ ਪਿਛਲੇ 14 ਵਰਿਆਂ ਤੋਂ ਲਗਾਤਾਰ ਕਰ ਰਿਹਾ ਹੈ। ਰਜਿੰਦਰ ਖੋਟੇ ਨੇ ਦੱਸਿਆ ਕਿ ਉਹ ਪੇਸ਼ੇ ਵਜੋਂ ਤਹਿਸੀਲ ਕੰਪਲੈਕਸ ਵਿਚ ਫਾਰਮ ਵੇਚਣ ਦਾ ਕੰਮ ਕਰਦਾ ਹੈ ਅਤੇ ਆਪਣੀ ਕਮਾਈ ‘ਚੋਂ 45 ਫੀਸਦੀ ਹਿੱਸਾ ਇਹਨਾਂ ਲੋੜਵੰਦਾਂ ਦੀ ਮਦਦ ਲਈ ਖਰਚ ਰਿਹਾ ਹੈ। ਰਜਿੰਦਰ ਸਿੰਘ ਖੋਟੇ ਨੇ ਦੱਸਿਆ ਕਿ ਇਸ ਕਾਰਜ ‘ਚ ਮੇਰਾ ਪਰਿਵਾਰ ਤਾਂ ਸਾਥ ਦੇ ਹੀ ਰਿਹਾ ਹੈ ਬਲਕਿ ਮੈਨੂੰ ਇਲਾਕੇ ਦੇ ਸਮਾਜਸੇਵੀ ਵੀ ਹਰ ਮਦਦ ਦੇ ਰਹੇ ਹਨ। ਉਹਨਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਤੁਸੀਂ ਵੀ ਆਪਣੇ ਦਸਵੰਧ ਵਿਚੋਂ ਕੁਝ ਹਿੱਸਾ ਅਜਿਹੇ ਲੋੜਵੰਦ ਵਿਆਕਤੀਆਂ ਲਈ ਕੱਢਿਆ ਕਰੋ ਤਾਂ ਜੋ ਇਹਨਾਂ ਨੂੰ ਸਹੀ ਸਮੇਂ ਮਦਦ ਮਿਲ ਸਕੇ।

Leave a Reply

Your email address will not be published. Required fields are marked *