ਮਿਲਖਾ ਸਿੰਘ ਹਮੇਸ਼ਾਂ ਜ਼ਿੰਦਾ ਰਹਿਣਗੇ: ਫਰਹਾਨ ਅਖ਼ਤਰ

ਮੁੰਬਈ: ਫਿਲਮ “ਭਾਗ ਮਿਲਖਾ ਭਾਗ” ਵਿੱਚ ਮਿਲਖਾ ਸਿੰਘ ਦਾ ਕਿਰਦਾਰ ਨਿਭਾਉਣ ਵਾਲੇ ਅਭਿਨੇਤਾ ਫਰਹਾਨ ਅਖ਼ਤਰ ਨੇ ਇਸ ਅਥਲੀਟ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਹੈ। ਫਰਹਾਨ ਨੇ ਇੰਸਟਾਗ੍ਰਾਮ ‘ਤੇ ਮਿਲਖਾ ਦੇ ਨਾਲ ਤਸਵੀਰ ਪੋਸਟ ਕੀਤੀ ਹੈ। ਅਦਾਕਾਰ ਨੇ ਨੋਟ ਲਿਖਦਿਆਂ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਮਿਲਖਾ ਸਿੰਘ ਇਸ ਸੰਸਾਰ ਵਿੱਚ ਨਹੀਂ ਹਨ। ਸੱਚ ਇਹ ਹੈ ਕਿ ਤੁਸੀਂ ਹਮੇਸ਼ਾਂ ਜਿਉਂਦੇ ਰਹੋਗੇ। ਤੁਸੀਂ ਇੱਕ ਸੁਪਨੇ ਦੀ ਨੁਮਾਇੰਦਗੀ ਕੀਤੀ, ਜਿਹੜਾ ਮਿਹਨਤ, ਇਮਾਨਦਾਰੀ ਅਤੇ ਦ੍ਰਿੜਤਾ ਨਾਲ ਸੱਚ ਹੋਇਆ।’

Leave a Reply

Your email address will not be published. Required fields are marked *