ਬਹਿਰੀਨ ਨਾਲ ਭਾਈਵਾਲੀ ਲਈ ਅਮਰੀਕੀ-ਇਜ਼ਰਾਇਲੀ ਵਫ਼ਦ ਮਨਾਮਾ ਪੁੱਜਾ

ਯੋਰੋਸ਼ਲੱਮ, 18 ਅਕਤੂਬਰ

ਅਮਰੀਕਾ ਤੇ ਇਜ਼ਰਾਈਲ ਦਾ ਇਕ ਸਾਂਝਾ ਵਫ਼ਦ ਅੱਜ ਬਹਿਰੀਨ ਦੇ ਦੌਰੇ ਉਤੇ ਪੁੱਜਾ ਹੈ। ਪਿਛਲੇ ਮਹੀਨੇ ਇਨ੍ਹਾਂ ਮੁਲਕਾਂ ਵਿਚਾਲੇ ਰਿਸ਼ਤਿਆਂ ’ਚ ਸੁਧਾਰ ਲਈ ਸਹਿਮਤੀ ਬਣੀ ਸੀ। ਅਧਿਕਾਰੀ ਇਸ ਦੌਰੇ ਮੌਕੇ ਕਈ ਦੁਵੱਲੇ ਸਮਝੌਤਿਆਂ ਉਤੇ ਸਹੀ ਪਾਉਣਗੇ। ਅਮਰੀਕੀ ਖ਼ਜ਼ਾਨਾ ਵਿਭਾਗ ਦੇ ਸਕੱਤਰ ਸਟੀਵਨ ਨਚਿਨ ਅਤੇ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਕੌਮੀ ਸੁਰੱਖਿਆ ਸਲਾਹਕਾਰ ਮੀਰ ਬਨ-ਸ਼ੱਬਤ ਦੀ ਅਗਵਾਈ ਵਿਚ ਵਫ਼ਦ ਤਲ ਅਵੀਵ ਹਵਾਈ ਅੱਡੇ ਤੋਂ ਬਹਿਰੀਨ ਲਈ ਉਡਿਆ।

ਇਜ਼ਰਾਈਲ ਦੀ ਵਪਾਰਕ ਉਡਾਨ ਨੂੰ ਬਹਿਰੀਨ ਵੱਲੋਂ ਡਾਇਲਿੰਗ ਕੋਡ ਦਿੱਤਾ ਗਿਆ ਹੈ। ਇਹ ਸਾਊਦੀ ਅਰਬ ਰਾਹੀਂ ਮਨਾਮਾ ਗਈ ਜਿੱਥੇ ਤਿੰਨਾਂ ਮੁਲਕਾਂ ਦੇ ਅਧਿਕਾਰੀ ਇਕ ਸਮਾਗਮ ਨੂੰ ਸੰਬੋਧਨ ਕਰਨਗੇ। ਉਡਾਨ ਭਰਨ ਤੋਂ ਪਹਿਲਾਂ ਤਿੰਨ ਮੁਲਕਾਂ ਦੇ ਝੰਡੇ ਹਵਾਈ ਪੱਟੀ ਉਤੇ ਲਾਏ ਗਏ। ਵਿੱਤੀ, ਨਿਵੇਸ਼, ਵਪਾਰ, ਸੈਰ-ਸਪਾਟੇ, ਸੰਚਾਰ-ਤਕਨੀਕ ਤੇ ਖੇਤੀਬਾੜੀ ਨਾਲ ਜੁੜੇ ਸਮਝੌਤੇ ਮੁਲਕਾਂ ਵਿਚਾਲੇ ਹੋਣ ਦੇ ਅਸਾਰ ਹਨ। ਇਜ਼ਰਾਇਲੀ ਅਧਿਕਾਰੀਆਂ ਨੇ ਕਿਹਾ ਕਿ ਇਸ ਦੌਰੇ ਨਾਲ ਬਹਿਰੀਨ ਨਾਲ ਉਨ੍ਹਾਂ ਦੇ ਕੂਟਨੀਤਕ ਰਿਸ਼ਤੇ ਸਥਾਪਿਤ ਹੋਣਗੇ। ਬਰਿਹੀਨ ਤੇ ਇਜ਼ਰਾਈਲ ਵਿਚਾਲੇ ਇਸ ਨਵੀਂ ਭਾਈਵਾਲੀ ਦਾ ਫ਼ਲਸਤੀਨੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।

Leave a Reply

Your email address will not be published. Required fields are marked *