ਅਮਰੀਕਾ ਨੇ ਚੀਨ ਨੂੰ ਵਧਦੀ ਰਣਨੀਤਕ ਚੁਣੌਤੀ ਮੰਨਿਆ

ਵਾਸ਼ਿੰਗਟਨ: ਰੱਖਿਆ ਮੰਤਰੀ ਲਾਇਡ ਔਸਟਿਨ ਨੇ ਕਿਹਾ ਕਿ ਅਮਰੀਕਾ ਲਈ ਚੀਨ ‘ਵਧ ਰਹੀ ਚੁਣੌਤੀ’ ਹੈ ਅਤੇ ਜ਼ੋਰ ਦਿੱਤਾ ਕਿ ਅਮਰੀਕਾ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਉਹ ਰਣਨੀਤਕ ਤੌਰ ’ਤੇ ਬੇਹੱਦ ਅਹਿਮ ਹਿੰਦ -ਪ੍ਰਸ਼ਾਂਤ ਖੇਤਰ ਵਿੱਚ ਆਪਣੇ ਭਾਈਵਾਲਾਂ ਅਤੇ ਸਹਿਯੋਗੀਆਂ ਨਾਲ ਬਿਹਤਰ ਸਾਂਝੇਦਾਰੀ ਲਈ ਮੌਕੇ ਪੈਦਾ ਕਰਨ ’ਤੇ ਧਿਆਨ ਕੇਂਦਰਿਤ ਕਰੇ। ਰੱਖਿਆ ਵਿਭਾਗ ਲਈ 2022 ਦੀ ਬਜਟ ਅਪੀਲ ’ਤੇ ਸੁਣਵਾਈ ਦੌਰਾਨ ਸੈਨੇਟ ਦੀ ਨਮਿੱਤਣ ਕਮੇਟੀ ਦੇ ਮੈਂਬਰ ਨਾਲ ਗੱਲਬਾਤ ਕਰਦਿਆਂ ਔਸਟਿਨ ਨੇ ਕਿਹਾ ਕਿ ਮੁੱਖ ਤੌਰ ’ਤੇ ਉਨ੍ਹਾਂ ਦਾ ਧਿਆਨ ਚੀਨ ’ਤੇ ਹੈ। ਉਨ੍ਹਾਂ ਕਿਹਾ, ‘‘ਚੀਨ ਸਾਡੇ ਲਈ ਵਧ ਰਹੀ ਚੁਣੌਤੀ ਹੈ ਅਤੇ ਮੇਰਾ ਧਿਆਨ ਉਸ ’ਤੇ ਹੀ ਕੇਂਦਰਿਤ ਹੈ। ਸਾਡੇ ਕਦਮਾਂ ਤੋਂ ਇਹ ਜ਼ਾਹਿਰ ਵੀ ਹੈ। ਵਿਦੇਸ਼ ਮੰਤਰੀ ਬਲਿੰਕਨ ਨਾਲ ਮੇਰੀ ਪਹਿਲੀ ਵਿਦੇਸ਼ ਯਾਤਰਾ ਹਿੰਦ-ਪ੍ਰਸ਼ਾਂਤ ਖੇਤਰ ਦੀ ਸੀ।’’ ਔਸਟਿਨ ਨੇ ਕਿਹਾ ਕਿ ਇਸ ਲਈ ਉਸ ਨੇ ਚਾਈਨਾ ਟਾਸਕ ਫੋਰਸ ਦਾ ਵੀ ਗਠਨ ਕੀਤਾ ਹੈ।

Leave a Reply

Your email address will not be published.