ਇਜ਼ਰਾਈਲ ਵੱਲੋਂ ਗਾਜ਼ਾ ’ਤੇ ਹਵਾਈ ਹਮਲਾ

`

ਯੇਰੋਸ਼ਲੱਮ: ਇਜ਼ਰਾਈਲ ਨੇ ਗਾਜ਼ਾ ਪੱਟੀ ’ਤੇ ਹਮਾਸ ਦੇ ਖੇਤਰਾਂ ਨੂੰ ਨਿਸ਼ਾਨਾ ਬਣਾ ਕੇ ਗੋਲੀਬੰਦੀ ਖ਼ਤਮ ਹੋਣ ਮਗਰੋਂ ਦੂਜੀ ਵਾਰ ਹਵਾਈ ਹਮਲਾ ਕੀਤਾ। ਹਮਾਸ ਦੇ ਅਧਿਕਾਰ ਵਾਲੇ ਖੇਤਰ ਵਿੱਚ ਪ੍ਰਦਰਸ਼ਨਕਾਰੀਆਂ ਨੇ ਇਕੱਠੇ ਹੋ ਕੇ ਇਜ਼ਰਾਈਲ ਖੇਤਰ ਵਿੱਚ ਵਿਸਫੋਟਕ ਸਮੱਗਰੀ ਵਾਲਾ ਗੁਬਾਰਾ ਭੇਜਿਆ ਸੀ। ਇਜ਼ਰਾਈਲ ਨੇ ਵੀਰਵਾਰ ਨੂੰ ਇਸ ਦਾ ਜਵਾਬ ਹਵਾਈ ਹਮਲਿਆਂ ਨਾਲ ਦਿੱਤਾ। ਗਾਜ਼ਾ ਸ਼ਹਿਰ ਤੋਂ ਕਿਸੇ ਜਾਨੀ ਨੁਕਸਾਨ ਦੀ ਫਿਲਹਾਲ ਕੋਈ ਰਿਪੋਰਟ ਨਹੀਂ ਹੈ। ਇਸ ਤੋਂ ਪਹਿਲਾਂ ਇਜ਼ਰਾਈਲ ਨੇ ਬੁੱਧਵਾਰ ਤੜਕੇ ਹਵਾਈ ਹਮਲਾ ਕੀਤਾ ਸੀ, ਜਿਸ ਵਿੱਚ ਕੋਈ ਜ਼ਖ਼ਮੀ ਨਹੀਂ ਹੋਇਆ ਸੀ। ਫ਼ੌਜ ਨੇ ਕਿਹਾ ਕਿ ਗੁਬਾਰਿਆਂ ਦੇ ਜਵਾਬ ਵਿੱਚ ਵੀਰਵਾਰ ਨੂੰ ਲੜਾਕੂ ਹਵਾਈ ਜਹਾਜ਼ਾਂ ਨੇ ਹਮਾਸ ਦੇ ‘ਫ਼ੌਜੀ ਸਾਜ਼ੋ-ਸਾਮਾਨ ਅਤੇ ਰਾਕੇਟ ਲਾਂਚ ਖੇਤਰ’ ਨੂੰ ਨਿਸ਼ਾਨਾ ਬਣਾ ਕੇ ਹਮਲੇ ਕੀਤੇ ਸਨ। ਬੀਤੇ ਮਹੀਨੇ 21 ਮਈ ਨੂੰ ਦੋਵਾਂ ਧਿਰਾਂ ਵਿਚਾਲੇ ਗੋਲੀਬੰਦੀ ਮਗਰੋਂ ਇਹ ਦੂਜਾ ਵੱਡਾ ਹਵਾਈ ਹਮਲਾ ਹੈ, ਜਿਸ ਨਾਲ ਖੇਤਰ ਵਿੱਚ ਮੁੜ ਤਣਾਅ ਪੈਦਾ ਹੋ ਗਿਆ ਹੈ। ਇਸ ਤੋਂ ਪਹਿਲਾਂ ਇਜ਼ਰਾਈਲੀ ਪੁਲੀਸ ਨੇ ਪੂਰਬੀ ਯੇਰੋਸ਼ਲੱਮ ਵਿੱਚ ਦਮੱਸਕਸ ਗੇਟ ਵਿੱਚ ਫਲਸਤੀਨੀ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਛੋਟੇ ਪੱਧਰ ’ਤੇ ਮਾਰ ਕਰਨ ਵਾਲੇ ਗ੍ਰਨੇਡ ਅਤੇ ਪਾਣੀ ਦੀਆਂ ਬੌਛਾੜਾਂ ਦੀ ਵਰਤੋਂ ਕੀਤੀ। ਇਸ ਖੇਤਰ ਵਿੱਚ ਭੀੜ ਦੇ ਖਿੰਡਣ ਮਗਰੋਂ ਫਸਲਤੀਨੀਆਂ ਨੂੰ ਪੱਥਰ ਅਤੇ ਪਾਣੀ ਦੀਆਂ ਬੋਤਲਾਂ ਸੁੱਟਦੇ ਵੇਖਿਆ ਗਿਆ। -ਏਪੀ

Leave a Reply

Your email address will not be published. Required fields are marked *