ਕੈਨੇਡਾ: ਓਂਟਾਰੀਓ ਮੰਤਰੀ ਮੰਡਲ ’ਚ ਫੇਰਬਦਲ, ਤਿੰਨ ਪੰਜਾਬੀਆਂ ਨੂੰ ਮਿਲੇ ਅਹਿਮ ਵਿਭਾਗ

ਟੋਰਾਂਟੋ: ਕੈਨੇਡਾ ਦੇ ਓਂਟਾਰੀਓ ਸੂਬੇ ਦੇ ਮੰਤਰੀ ਮੰਡਲ ਵਿੱਚ ਫੇਰਬਦਲ ਦੌਰਾਨ ਤਿੰਨ ਪੰਜਾਬੀਆਂ ਨੂੰ ਮੰਤਰੀ ਬਣਨ ਦਾ ਮੌਕਾ ਮਿਲ ਗਿਆ। ਮੋਗਾ ਵਿਚ ਜਨਮੇ 47 ਸਾਲਾ ਪਰਮ ਗਿੱਲ ਨੂੰ ਸ਼ੁੱਕਰਵਾਰ ਨੂੰ ਓਂਟਾਰੀਓ ਦਾ ਨਵਾਂ ਨਾਗਰਿਕਤਾ ਅਤੇ ਬਹੁਸਭਿਆਚਾਰਕ ਮੰਤਰੀ ਨਿਯੁਕਤ ਕੀਤਾ ਗਿਆ। ਪ੍ਰਭਮੀਤ ਸਰਕਾਰੀਆ, ਜੋ ਓਂਟਾਰੀਓ ਵਿੱਚ ਸਾਲ 2019 ਵਿੱਚ ਪਹਿਲੇ ਪੱਗੜੀਧਾਰੀ ਮੰਤਰੀ ਬਣੇ ਸਨ, ਨੂੰ ਕੈਬਨਿਟ ਮੰਤਰੀ ਦਾ ਰੁਤਬਾ ਦੇ ਕੇ ਖਜ਼ਾਨਾ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਨੀਨਾ ਟਾਂਗਰੀ, ਜਿਸ ਦਾ ਪਰਿਵਾਰ ਜਲੰਧਰ ਦੇ ਕੋਲ ਬਿਲਗਾ ਤੋਂ ਇਥੇ ਆਇਆ ਹੈ, ਨੂੰ ਛੋਟੇ ਕਾਰੋਬਾਰ ਅਤੇ ਰੈਡ ਟੇਪ ਘਟਾਉਣ ਦੀ ਸਹਿਯੋਗੀ ਮੰਤਰੀ ਬਣਾਇਆ ਗਿਆ ਹੈ।

Leave a Reply

Your email address will not be published.