ਰਇਸੀ ਨੇ ਇਰਾਨ ਦੇ ਰਾਸ਼ਟਰਪਤੀ ਦੀ ਚੋਣ ਜਿੱਤੀ

ਦੁਬਈ: ਇਰਾਨ ਦੇਸ਼ ਦੇ ਸਰਵਉੱਚ ਨੇਤਾ ਆਇਤੁੱਲਾ ਅਲੀ ਖਮੇਨੀ ਦੇ ਕੱਟੜ ਸਮਰਥਕ ਅਤੇ ਕੱਟੜਪੰਥੀ ਨਿਆਂਪਾਲਿਕਾ ਦੇ ਮੁਖੀ ਇਬਰਾਹਿਮ ਰਇਸੀ ਨੇ ਅੱਜ ਦੇਸ਼ ਵਿਚ ਰਾਸ਼ਟਰਪਤੀ ਦੀ ਚੋਣ ਵੱਡੇ ਫਰਕ ਨਾਲ ਜਿੱਤੀ ਲਈ। ਅਜਿਹਾ ਪ੍ਰਤੀਤ ਹੁੰਦਾ ਹੈ ਕਿ ਇਸ ਵਾਰ ਰਾਸ਼ਟਰਪਤੀ ਦੀ ਚੋਣ ਲਈ ਦੇਸ਼ ਦੇ ਇਤਿਹਾਸ ਵਿਚ ਸਭ ਤੋਂ ਘੱਟ ਮਤਦਾਨ ਹੋਇਅ। ਮੁੱਢਲੇ ਨਤੀਜਿਆਂ ਅਨੁਸਾਰ ਰਾਇਸੀ ਨੇ ਇਕ ਕਰੋੜ 78 ਲੱਖ ਵੋਟਾਂ ਪ੍ਰਾਪਤ ਕੀਤੀਆਂ। ਚੋਣ ਦੌੜ ਵਿਚ ਇਕਲੌਤਾ ਉਦਾਰਵਾਦੀ ਉਮੀਦਵਾਰ ਅਬਦੁੱਲਨਾਸਿਰ ਬਹੁਤ ਪਛੜ ਗਿਆ।

Leave a Reply

Your email address will not be published.