ਅੰਡਰਟੇਕਰ ਨੇ ਦਿੱਤੀ ਅਕਸ਼ੈ ਕੁਮਾਰ ਨੂੰ ਰੀਅਲ ਰੀਮੈਚ ਦੀ ਚੁਣੌਤੀ

ਨਵੀਂ ਦਿੱਲੀ: ਬਾਲੀਵੁੱਡ ਸੁਪਰਸਟਾਰ ਅਕਸ਼ੈ ਕੁਮਾਰ ਆਪਣੀ ਸੋਸ਼ਲ ਮੀਡੀਆ ਪੋਸਟ ਤੇ ਫਨੀ ਐਕਟੀਵਿਟੀ ਦੇ ਚੱਲਦਿਆਂ ਇੰਟਰਨੈੱਟ ‘ਤੇ ਸੁਰਖੀਆਂ ‘ਚ ਰਹਿੰਦੇ ਹਨ। ਉਹ ਅਕਸਰ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਫਨੀ ਅੰਦਾਜ਼ ‘ਚ ਪੋਸਟ ਸ਼ੇਅਰ ਕਰਦੇ ਰਹਿੰਦੇ ਹਨ।

ਹਾਲ ਹੀ ‘ਚ ਉਨ੍ਹਾਂ ਨੇ ਆਪਣੀ ਫਿਲਮ ਖਿਲਾੜੀਆਂ ਕਾ ਖਿਲਾੜੀ ਦੇ 25 ਸਾਲ ਪੂਰੇ ਹੋਣ ‘ਤੇ ਇਕ ਮਜ਼ੇਦਾਰ ਫੋਟੋ ਸ਼ੇਅਰ ਕੀਤੀ ਸੀ ਜਿਸ ‘ਤੇ ਹੁਣ WWE ਨੇ ਆਪਣੀ ਮਜ਼ੇਦਾਰ ਪ੍ਰਤੀਕਿਰਿਆ ਦਿੱਤੀ ਹੈ। ਹੁਣ WWE ਨੇ ਅਦਾਕਾਰ ਦੀ ਪੋਸਟ ਨੂੰ ਸ਼ੇਅਰ ਕਰਦੇ ਹੋਏ ਦੱਸਿਆ ਕਿ ਰੇਸਲਰ ਅੰਡਰਟੇਕਰ ਇਕ ਰੀਅਲ ਮੈਚ ਲਈ ਹਾਂ ਕਰ ਦਿੱਤਾ ਹੈ। ਪੋਸਟ ‘ਚ ਲਿਖਿਆ, ਹਾਂ ਮੈਨੂੰ ਦੱਸਿਆ ਕਿ ਤੁਸੀਂ ਰੀਅਲ ਰੀਮੈਚ ਲਈ ਕਦੋਂ ਤਿਆਰ ਹੋ!

ਦੂਜੇ ਪਾਸੇ ਮਜ਼ੇਦਾਰ ਪੋਸਟ ਨੂੰ ਟਵਿੱਟਰ ‘ਤੇ WWE ਇੰਡੀਆ ਨੇ ਕੈਪਸ਼ਨ ਲਿਖਿਆ ‘ਦਿ ਰੀਅਲ ਅੰਡਰਟੇਕਰ ਵਰਸਿਜ ਅਕਸ਼ੈ ਕੁਮਾਰ ਕ੍ਰਿਪਾ ਹਾਂ ਕਰੋ। ਇਸ ਪੋਸਟ ਨੂੰ ਸੋਸ਼ਲ ਮੀਡੀਆ ‘ਤੇ ਬਹੁਤ ਪੰਸਦ ਕੀਤਾ ਜਾ ਰਿਹਾ ਹੈ। ਫੈਨਜ਼ ਪੋਸਟ ਨੂੰ ਰਿਟਵੀਟ ਕਰ ਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

Leave a Reply

Your email address will not be published. Required fields are marked *