ਗਲੈਮਰਸ ਅਦਾਕਾਰਾ ਦੇ ਨਾਲ- ਨਾਲ ਚੰਗੀ ਪਤਨੀ ਵੀ ਹੈ ਕਾਜਲ ਅਗਰਵਾਲ

ਨਵੀਂ ਦਿੱਲੀ: ਕਾਜਲ ਅਗਰਵਾਲ ਦਾ ਅੱਜ ਜਨਮ ਦਿਨ ਹੈ। ਉਨ੍ਹਾਂ ਦਾ ਜਨਮ 19 ਜੂਨ 1985 ਨੂੰ ਹੋਇਆ ਹੈ। ਕਾਜਲ ਅਗਰਵਾਲ ਇਕ ਅਦਾਕਾਰਾ ਹੋਣ ਦੇ ਨਾਲ-ਨਾਲ ਮਾਡਲ ਵੀ ਹੈ। ਇਹ ਤਾਮਿਲ, ਤੇਲੁਗੂ ਤੇ ਹਿੰਦੀ ਫਿਲਮ ਇੰਡਸਟਰੀ ਦਾ ਮੰਨੀ-ਪ੍ਰਮੰਨੀ ਅਦਾਕਾਰਾ ਹੈ। ਉਹ ਦੱਖਣ ‘ਚ ਚਾਰ ਵਾਰ ਫਿਲਮਫੇਅਰ ਅਵਾਰਡ ਲਈ ਨੋਮੀਨੇਟ ਹੋਈ ਹੈ। ਕਾਰਜ ਅਗਰਵਾਲ ਪੰਜਾਬੀ ਪਰਿਵਾਰ ਤੋਂ ਹੈ ਤੇ ਉਹ ਮੁੰਬਈ ‘ਚ ਪਲੀ ਹੈ। ਉਸ ਦੀ ਪੜ੍ਹਾਈ ਇਕ ਮੁੰਬਈ ਦੇ ਇਕ ਸਕੂਲ ‘ਚ ਹੋਈ ਹੈ। ਦੂਜੇ ਪਾਸੇ ਉਨ੍ਹਾਂ ਨੇ ਆਪਣੇ ਗ੍ਰੈਜੂਏਸ਼ਨ ਜੈ ਹਿੰਦ ਕਾਲਜ ਤੋਂ ਪੂਰੀ ਕੀਤੀ ਹੈ। ਉਨ੍ਹਾਂ ਨੇ ਆਪਣੀ ਪੜ੍ਹਾਈ ਮਾਸ ਮੀਡੀਆ ‘ਚ ਕੀਤੀ ਹੈ।
ਕਾਜਲ ਅਗਰਵਾਲ MBA ਕਰਨਾ ਚਾਹੁੰਦੀ ਹੈ। 6 ਅਕਤੂਬਰ 2020 ਨੂੰ ਕਾਜਲ ਅਗਰਵਾਲ ਨੇ ਐਲਾਨ ਕੀਤਾ ਸੀ ਕਿ ਉਹ ਉਦਯੋਗਪਤੀ ਗੌਤਮ ਕਿਚਲੂ ਨਾਲ 30 ਅਕਤੂਬਰ 2020 ਨੂੰ ਵਿਆਹ ਕਰਨ ਵਾਲੀ ਹੈ। ਇਸ ਤੋਂ ਬਾਅਦ ਦੋਵਾਂ ਨੇ ਵਿਆਹ ਦੀ ਤਰੀਕ ਤੈਅ ਕਰ ਲਈ। ਦੋਵਾਂ ਦੀਆਂ ਕਈ ਫੋਟੋਆਂ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ।
ਕਾਜਲ ਅਗਰਵਾਲ ਦਾ ਸਿੰਗਾਪੁਰ ਦੇ ਵੈਕਸ ਮਿਊਜੀਅਮ ‘ਚ ਸਟੈਚੂ ਵੀ ਲੱਗਾ ਹੈ। ਇਸ ਦੇ ਉਦਘਾਟਨ ਦੇ ਮੌਕਾ ਕਾਜਲ ਅਗਰਵਾਲ ਆਪਣੇ ਪਤੀ ਗੌਤਮ ਕਿਚਲੂ ਨਾਲ ਨਜ਼ਰ ਆਈ ਸੀ।
ਕਾਜਲ ਅਗਰਵਾਲ ਨੇ ਬਾਲੀਵੁੱਡ ਦੀਆਂ ਕਈ ਫਿਲਮਾਂ ‘ਚ ਕੰਮ ਕੀਤਾ ਹੈ। ਉਹ ਅਕਸ਼ੈ ਕੁਮਾਰ ਨਾਲ ਫਿਲਮ ਸਪੈਸ਼ਲ 26 ‘ਚ ਵੀ ਨਜ਼ਰ ਆਈ ਸੀ। ਕਾਜਲ ਅਗਰਵਾਲ ਸੋਸ਼ਲ ਮੀਡੀਆ ‘ਤੇ ਵੀ ਕਾਫੀ ਸਰਗਰਮ ਹੈ। ਉਹ ਅਕਸਰ ਆਪਣੀਆਂ ਤਸਵੀਰਾਂ ਤੇ ਵੀਡੀਓ ਸ਼ੇਅਰ ਕਰਦੀ ਹੈ ਜੋ ਕਿ ਬਹੁਤ ਤੇਜ਼ੀ ਨਾਲ ਵਾਇਰਲ ਹੁੰਦੀ ਹੈ।

 

 

Leave a Reply

Your email address will not be published. Required fields are marked *