ਕਮਾਲ ਆਰ ਖ਼ਾਨ ਨੇ ਰਾਖੀ ਸਾਵੰਤ ਦੀ ਆਡੀਓ ਕੀਤੀ ਲੀਕ

ਨਵੀਂ ਦਿੱਲੀ : ਕਮਾਲ ਆਰ ਖ਼ਾਨ ਨੇ ਇਕ ਆਡੀਓ ਟਵੀਟ ਕੀਤੀ ਹੈ। ਇਸ ’ਚ ਰਾਖੀ ਸਾਵੰਤ ਕੇਆਰਕੇ ਦੁਆਰਾ ਮੀਕਾ ਸਿੰਘ ’ਤੇ ਬਣਾਈ ਗਈ ਵੀਡੀਓ ’ਤੇ ਹੱਸ ਰਹੀ ਹੈ। ਉਨ੍ਹਾਂ ਦੀ ਇਹ ਆਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਗਈ ਹੈ। ਅਦਾਕਾਰ ਤੇ ਫਿਲਮ ਆਲੋਚਕ ਕਮਾਲ ਰਾਸ਼ੀਦ ਖ਼ਾਨ ਕੇਆਰਕੇ ਦੇ ਨਾਂ ਤੋਂ ਵੀ ਜਾਣੇ ਜਾਂਦੇ ਹਨ। ਕਮਾਲ ਆਰ ਖ਼ਾਨ ਤੇ ਮੀਕਾ ਸਿੰਘ ਦੇ ਵਿਚਕਾਰ ਇਨ੍ਹੀਂ ਦਿਨੀਂ ਜੰਮ ਕੇ ਵਿਵਾਦ ਚੱਲ ਰਿਹਾ ਹੈ।

ਮੀਕਾ ਸਿੰਘ ਨੇ ਕਮਾਲ ਆਰ ਖ਼ਾਨ ਨੂੰ ‘ਕੁੱਤਾ’ ਕਹਿ ਕੇ ਸੰਬੋਧਿਤ ਕੀਤਾ ਸੀ। ਇਸ ਦੇ ਇਲਾਵਾ ਉਨ੍ਹਾਂ ਨੇ ਇਕ ਗਾਣਾ ਵੀ ਬਣਾਇਆ ਸੀ। ਹੁਣ ਇਸ ਦੇ ਜਵਾਬ ’ਚ ਕਮਾਲ ਆਰ ਖ਼ਾਨ ਨੇ ਵੀ ਇਕ ਵੀਡੀਓ ਬਣਾਈ ਸੀ। ਰਾਖੀ ਸਾਵੰਤ ਨੇ ਇਸ ਵੀਡੀਓ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਮੀਕਾ ਸਿੰਘ ਦਾ ਮਜ਼ਾਕ ਉਡਾਇਆ ਹੈ। ਰਾਖੀ ਸਾਵੰਤ ਹੱਸਦੇ ਹੋਏ ਕਹਿ ਰਹੀ ਹੈ, ਕੇਆਰਕੇ ਭਾਈ ਇਹ ਕੀ ਕਰ ਰਹੇ ਹੋ ਤੁਸੀਂ। ਕੇਆਰਕੇ ਨੇ ਲਿਖਿਆ ਹੈ, ਰਾਖੀ ਸਾਵੰਤ ਦਾ ਇਹ ਮਜ਼ੇਦਾਰ ਰਿਐਕਸ਼ਨ ਮੀਕਾ ’ਤੇ ਬਣੇ ਵੀਡੀਓ ਨੂੰ ਦੇਖਣ ਤੋਂ ਬਾਅਦ ਆਇਆ।

 

Leave a Reply

Your email address will not be published.